ਮਾਉਟ ਲਿਟਰਾ ਜ਼ੀ ਸਕੂਲ ਵਿਚ ਸਮਾਗਮ ਕਰਵਾਇਆ

ਮੋਗਾ, 16 ਮਾਰਚ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜ਼ੀ ਸਕੂਲ ਵਿਖੇ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਪਿ੍ਰੰਸੀਪਲ ਮੈਡਮ ਨਿਰਮਲ ਧਾਰੀ ਨੇ ਦੱਸਿਆ ਕਿ ਨਵੀਂ ਤਕਨੀਕੀ ਸਹੂਲਤਾਂ ਨਾਲ ਲੈੱਸ ਸਕੂਲ ਦੀ ਨਵੀਂ ਬਿਲਡਿੰਗ ਨੂੰ ਵੇਖ ਕੇ ਬੱਚਿਆਂ ਦੇ ਮਾਪੇ ਬੇਹੱਦ ਪ੍ਰਭਾਵਿਤ ਹੋਏ। ਇਸ ਮੌਕੇ ਸਕੇਟਿੰਗ ਕੱਲਬ ਮਾਸਟਰ ਅਜੇ ਤੇ ਮਾਸਟਰ ਉਤਸਵ ਨੇ ਵਿਦਿਆਰਥੀਆਂ ਨੂੰ ਸੁਆਗਤੀ ਗੀਤਾਂ ਤੇ ਰੋਲ ਕਰਕੇ ਅਤੇ ਸਕੂਲ ਵਿਚ ਸਕੇਟਿੰਗ ਦੀਆਂ ਤਕਨੀਕਾਂ ਪੇਸ਼ ਕਰਦਿਆਂ ਵਿਦਿਆਰਥੀਆਂ ਦੇ ਮਾਪਿਆ ਦਾ ਸੁਆਗਤ ਕੀਤਾ। ਨਾਟਕ ਕੱਲਬ ਦੇ ਵਿਦਿਆਰਥੀ ਮਾਸਟਰ ਪਰਮਵੀਰ ਨੇ ਸੰਦੇਸ਼ ਸੁਣਾਉਦੇ ਹੋਏ ਕਿਹਾ ਕਿ ਹਰੇਕ ਸਿੱਖਿਆ ਦੇ ਸਿੱਖਣ ਦੀ ਅੱਲਗ ਮਹੱਤਤਾ ਹੁੰਦੀ ਹੈ ਅਤੇ ਮਾਉਟ ਲਿਟਰਾ ਜ਼ੀ ਸਕੂਲ ਸਾਰੇ ਵਿਕਅਕਤੀਗਤ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ। ਇਸ ਸੰਦੇਸ਼ ਦੇ ਬਾਹਰ ਆਵਾਜ਼ ਚੁੱਕਦੇ ਹੋਏ ਫਿਲਮ ਤਾਰੇ ਜ਼ਮੀਨ ਦੇ ਇਕ ਛੋਟੇ ਜਿਹੇ ਸਕਿੱਟ ਤੇ ਕੰਮ ਕਰਨ ਨਾਲ ਸਾਰਿਆਂ ਨੂੰ ਮੰਤਰਮੁਗਧ ਕੀਤਾ। ਮਾਸਟਰ ਉਤਸਵ ਨੇ ਗਿਟਾਰ ਵਜਾਉਣ ਦੇ ਨਾਲ-ਨਾਲ ਆਪਣੇ ਵੋਕਲ ਜਾਦੂ ਦਾ ਪ੍ਰਦਰਸ਼ਨ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਘੋਸ਼ਣਾ ਕੀਤੀ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਮਿੳੂਜ਼ਿਕ ਕੱਲਬ ਨਾਲ ਮਾਉਟ ਲਿਟਰਾ ਦੇ ਗਾਇਨ ਦੇ ਨਾਲ ਸੰਗੀਤ ਵਾਦ ਯੰਤਰ ਸਿੱਖਣ ਦਾ ਵਿਦਿਆਰਥੀਆਂ ਨੂੰ ਮੌਕਾ ਮਿਲੇਗਾ। ਇਸ ਮੌਕੇ ਸਕੂਲ ਕੇ ਜੇ.ਜੀ.ਵਿੰਗ ਦੇ ਅਧਿਆਪਕਾਂ ਨੇ ਵੀ ਇਕ ਗੀਤ ਪੇਸ਼ ਕੀਤਾ। ਗੁਰਵੀਰ ਕੌਰ ਨੇ ਫੋਨਿਕ ਡਰਿੱਲ ਗਤੀਵਿਧੀ, ਮੋਨਿਕਾ ਸ਼ਰਮਾ ਨੇ ਮੈਜਿਕ ਆਫ ਹੈਮੇਰਸ ਅਤੇ ਸੁਨੀਤ ਸ਼ਰਮਾ ਨੇ ਕਹਾਣੀ ਨਵੇਂ ਢੰਗ ਦੇ ਤਹਿਤ ਸਕੂਲ ਵਿਚ ਸਟੋਰੀ ਸੈਸ਼ਨ ਦੀ ਜਾਣਕਾਰੀ ਦਿੱਤੀ। ਸਾਰੇ ਸੀਨੀਅਰ ਕੇ.ਜੀ. ਵਿਦਿਆਰਥੀਆਂ ਨੇ ਆਪਣੇ ਸਕੂਲ ਦੇ ਅਨੁਭਵ ਨੂੰ ਪੂਰਾ ਕਰਨ ਅਤੇ ਡਿਪਲੋਮਾ ਪ੍ਰਾਪਤ ਕਰਨ ਲਈ ਇਕ ਮੰਚ ਤੇ ਆ ਕੇ ਖੁਸ਼ੀ ਸਾਂਝੀ ਕੀਤੀ। ਸਕੂਲ ਦੇ ਪ੍ਰਧਾਨ ਅਸ਼ੋਕ ਗੁਪਤਾ,ਡਾਇਰੈਕਟਰ ਗੌਰਵ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਉਹਨਾਂ ਦੇ ਉੱਜਵਲ ਭਵਿੱਖ ਲਈ ਵਧਾਈ ਦਿੱਤੀ। ਸਮਾਗਮ ਦੇ ਆਖੀਰ ਵਿਚ 12 ਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਡਾਂਸ ਪੇਸ਼ ਕਰਕੇ ਸਮਾਗਮ ਨੂੰ ਅੰਤਿਮ ਰੂਪ ਦਿੱਤਾ ਗਿਆ।