ਪਿੰਡ ਘੋਲੀਆ ਕਲਾਂ ਵਿਖੇ ਲੱਗੇ ਖੂਨਦਾਨ ਕੈੈਂਪ ਵਿੱਚ 75 ਯੂਨਿਟ ਖੂਨਦਾਨ ਹੋਇਆ

ਮੋਗਾ,17 ਮਾਰਚ (ਜਸ਼ਨ)-ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦੀ ਪੂਰਤੀ ਸਿਰਫ ਮਨੁੱਖ ਦੁਆਰਾ ਹੀ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਦਾ ਕੋਈ ਵੀ ਹੋਰ ਬਦਲ ਮੌਜੂਦ ਨਹੀਂ ਹੈ । ਇਸ ਲਈ ਲੋੜਵੰਦ ਲੋਕਾਂ ਲਈ ਅੱਗੇ ਆ ਕੇ ਖੂਨਦਾਨ ਕਰਨ ਵਾਲੇ ਨੌਜਵਾਨ ਹੀ ਸਮਾਜ ਦੇ ਅਸਲੀ ਹੀਰੋ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਘੋਲੀਆ ਕਲਾਂ ਦੇ ਸਰਪੰਚ ਮਨਪ੍ੀਤ ਸਿੰਘ ਗਿੱਲ ਨੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਰਵਿਦਾਸੀਆ ਸਿੱਖ ਧਰਮਸ਼ਾਲਾ ਘੋਲੀਆ ਕਲਾਂ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ । ਉਹਨਾਂ ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੇ ਬੈਜ਼ ਲਗਾ ਕੇ ਅਤੇ ਸਰਟੀਫਿਕੇਟ ਦੇ ਸਨਮਾਨਿਤ ਵੀ ਕੀਤਾ । ਇਸ ਮੌਕੇ ਜਿਲਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਖੂਨਦਾਨੀਆਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ ਤੇ 18 ਤੋਂ 65 ਸਾਲ ਤੱਕ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ । ਇਸ ਲਈ ਸਾਨੂੰ ਮੌਕਾ ਮਿਲਣ ਤੇ ਕਦੇ ਵੀ ਖੂਨਦਾਨ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ । ਇਸ ਕੈਂਪ ਵਿੱਚ 75 ਨੌਜਵਾਨਾਂ ਨੇ ਖੂਨਦਾਨ ਕੀਤਾ । ਕਲੱਬ ਪ੍ਧਾਨ ਹਰਜਿੰਦਰ ਸਿੰਘ ਨੇ ਸਰਪੰਚ ਮਨਪ੍ੀਤ ਸਿੰਘ ਗਿੱਲ , ਸਮੁੱਚੀ ਪੰਚਾਇਤ, ਬਲਾਕ ਅਤੇ ਜਿਲਾ ਐਨ.ਜੀ.ਓ. ਕਮੇਟੀ, ਬਲੱਡ ਬੈਂਕ ਮੋਗਾ ਦੀ ਟੀਮ ਅਤੇ ਖੂਨਦਾਨੀਆਂ ਦਾ ਕੈਂਪ ਨੂੰ ਕਾਮਯਾਬ ਬਨਾਉਣ ਲਈ ਧੰਨਵਾਦ ਕੀਤਾ ਅਤੇ ਸਨਮਾਨਿਤ ਵੀ ਕੀਤਾ । ਇਸ ਮੌਕੇ ਡਾ. ਮਨਪ੍ੀਤ ਸਿੰਘ ਜੀ ਨੇ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਬੰਧ ਕੀਤਾ ਗਿਆ ।  ਇਸ ਮੌਕੇ ਜਿਲਾ ਪ੍ਧਾਨ ਮਹਿੰਦਰ ਪਾਲ ਲੂੰਬਾ, ਸਰਪ੍ਸਤ ਹਰਜਿੰਦਰ ਸਿੰਘ ਚੁਗਾਵਾਂ, ਬਲੱਡ ਪ੍ੇਜੌਕਟ ਇੰਚਾਰਜ ਦਵਿੰਦਰਜੀਤ ਸਿੰਘ ਗਿੱਲ, ਪ੍ੈਸ ਸਕੱਤਰ ਜਗਰੂਪ ਸਿੰਘ ਸਰੋਆ, ਰਣਜੀਤ ਸਿੰਘ ਮਾੜੀ ਮੁਸਤਫਾ, ਬਲਾਕ ਚੇਅਰਮੈਨ ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਬਲਾਕ ਪ੍ਧਾਨ ਅਵਤਾਰ ਸਿੰਘ ਘੋਲੀਆ ਸਰਦੂਲ ਸਿੰਘ ਬਿੱਟੂ, ਪੰਚ ਊਧਮ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ ਘੋਲੀਆ, ਕਰਮਜੀਤ ਕੌਰ, ਰਾਜ ਕੁਮਾਰ, ਲਖਵਿੰਦਰ ਸਿੰਘ ਪ੍ਧਾਨ ਬਾਬਾ ਜੀਵਨ ਸਿੰਘ ਕਲੱਬ, ਬਲਜਿੰਦਰ ਸਿੰਘ, ਲਖਵੀਰ ਸਿੰਘ, ਰਾਜਵਿੰਦਰ ਸਿੰਘ, ਪਾਲ ਸਿੰਘ, ਜਗਰੂਪ ਸਿੰਘ, ਅੰਗਰੇਜ ਸਿੰਘ, ਹਰਦੀਪ ਸਿੰਘ, ਜਸਪ੍ੀਤ ਸ਼ਰਮਾ, ਹਰਜੀਤ ਸਿੰਘ, ਗੁਰਵਿੰਦਰ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ ।