‘ਸੰਤ ਸਿਪਾਹੀ ਦਲ’ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ਐਡਵੋਕੇਟ ਜਗਮੋਹਣ ਸਿੰਘ ਨੂੰ ਪੁਲਿਸ ਜ਼ਿਲਾ ਖੰਨਾ ਦਾ ਚੇਅਰਮੈਨ ਕੀਤਾ ਨਿਯੁਕਤ

ਲੁਧਿਆਣਾ,16 ਮਾਰਚ (ਜਸ਼ਨ)-ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰ ਸੰਸਥਾ ‘ਸੰਤ ਸਿਪਾਹੀ ਦਲ ’ ਦੇ ਪ੍ਰਧਾਨ ਅਤੇ ਮਨੁੱਖੀ ਅਧਿਕਾਰ ਸੰਸਥਾ ਕੌਮੀਂ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ਐਡਵੋਕੇਟ ਜਗਮੋਹਣ ਸਿੰਘ ਖੰਨਾ ਨੂੰ ਪੁਲਿਸ ਜ਼ਿਲਾ ਖੰਨਾ ਦਾ ਚੇਅਰਮੈਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਨਿਯੁਕਤੀ ਪੱਤਰ ਦਿੰਦਅਿਾਂ ਸੰਤ ਜਗੇੜਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਇਹੋ ਜਿਹੇ ਵਕੀਲਾਂ ਦੀ ਬਹੁਤ ਲੋੜ ਹੈ । ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਨ ਆਸ ਹੈ ਕਿ ਐਡਵੋਕੇਟ ਜਗਮੋਹਣ ਸਿੰਘ ਪੂਰੀ ਤਨਦੇਹੀ ਨਾਲ ਇਸ ਸੰਸਥਾ ਦੀ ਸੇਵਾ ਕਰਨਗੇ । ਇਸ ਮੋਕੇ ’ਤੇ ਐਡਵੋਕੇਟ ਜਗਮੋਹਣ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ ਜਿਹਨਾਂ ਨੇ ਉਹਨਾਂ ਨੂੰ ਸਮਾਜ ਦੀ ਸੇਵਾ ਕਰਨ ਦਾ ਮੋਕਾ ਦਿੱਤਾ ਹੈ। ਉਹਨਾਂ ਸੰਤ ਸ਼ਮਸ਼ੇਰ ਸਿੰਘ ਜਗੇੜੇ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਦਿਨ ਰਾਤ ਸੇਵਾ  ਕਰਕੇ  ਨਿਭਾਉਂਦਿਆਂ ਸੰਸਥਾ ਨਾਲ ਹੋਰ ਵੀ ਸਮਾਜ ਸੇਵਕਾਂ ਨੂੰ ਜੋੜਨ ਦਾ ਯਤਨ ਕਰਨਗੇ।