ਭਾਰਤ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਡਾ: ਸੀਮਾਂਤ ਗਰਗ ਨੂੰ ਸ੍ਰੀ ਪੰਚਮੁਖੀ ਹਨੂੰਮਾਨ ਸੇਵਾ ਮੰਡਲ ਨੇ ਦਿੱਤਾ ਸੰਕੀਰਤਨ ਦਾ ਪੱਤਰ

ਮੋਗਾ, 14 ਮਾਰਚ (ਜਸ਼ਨ)-ਸ੍ਰੀ ਪੰਚਮੁਖੀ ਹਨੂੰਮਾਨ ਸੇਵਾ ਮੰਡਲ ਵਲੋਂ 24 ਮਾਰਚ ਨੂੰ ਕਰਵਾਏ ਜਾਣ ਵਾਲੇ 9ਵੇਂ ਵਿਸ਼ਾਲ ਸੰਕੀਰਤਨ ਦਾ ਆਗਮਨ ਪੱਤਰ ਮੰਡਲ ਦੇ ਮੈਂਬਰਾਂ ਨੇ ਭਾਰਤ ਮਾਤਾ ਮੰਦਰ ਦੇ ਪ੍ਰਧਾਨ ਡਾ. ਸੀਮਾਂਤ ਗਰਗ ਨੂੰ ਭੇਂਟ ਕੀਤਾ। ਪ੍ਰਧਾਨ ਲਲਿਤ ਕਲਸੀ ਨੇ ਦੱਸਿਆ ਕਿ ਮੰਡਲ ਵਲੋਂ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਬਾਲਾ ਜੀ ਮਹਾਰਾਜ ਦਾ 9ਵਾਂ ਵਿਸ਼ਾਲ ਸੰਕੀਰਤਨ ਸਥਾਨਕ ਪੁਰਾਣੀ ਦਾਣਾ ਮੰਡੀ ਸਥਿਤ ਭਾਰਤ ਮਾਤਾ ਮੰਦਰ ਦੇ ਬਾਹਰ ਵਿਸ਼ਾਲ ਪ੍ਰਾਗਣ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। 24 ਮਾਰਚ ਦਿਨ ਸ਼ਨੀਵਾਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਇਸ ਸੰਕੀਰਤਨ ਵਿਚ ਪ੍ਰਸਿੱਧ ਗਾਇਕ ਮੋਨਾ ਮਹਿਤਾ ਫਤਹਿਬਾਦ ਅਤੇ ਮਯੰਕ ਅਗਰਵਾਲ ਅਬੋਹਰ ਵਾਲੇ 24 ਮਾਰਚ ਨੂੰ ਰਾਤ 8 ਵਜੇ ਆਪਣੇ ਮਧੁਰ ਕੰਠ ਦੀ ਬਾਣੀ ਦੇ ਦੁਆਰਾ ਭਗਤ ਸੰਕੀਰਤਨ ਦੀ ਰਚਨਾ ਕਰਨਗੇ। ਸੰਕੀਰਤਨ ਦੇ ਸਬੰਧ ਵਿਚ ਬਾਲਾ ਜੀ ਮਹਾਰਾਜ ਦੇ ਚਰਨਾਂ ਵਿਚ ਮਹਿੰਦੀਪੁਰ ਬਾਲਾ ਜੀ ਦਾ ਦਰਬਾਰ, ਸੰਕਟਰ ਹਰਣ ਪੁਸਤਿਕਾ, ਸ੍ਰੀ ਪੰਚਮੁਖੀ ਹਨੂੰਮਾਨ ਜੀ ਦਾ ਚਾਂਦੀ ਦਾ ਸਵਰੂਪ, ਪ੍ਰਭੂ ਸ੍ਰੀ ਰਾਮ ਦੀ ਚਾਂਦੀ ਦਾ ਚਰਨ ਅਤੇ ਮਨੋਰਮ ਲਾਈਟਾਂ ਨਾਲ ਸਜੇ ਦਰਬਾਰ ਅਤੇ ਪੰਡਾਲ ਦੀ ਸ਼ੋਭਾ ਦੇਖਣਯੋਗ ਹੋਵੇਗੀ। ਡਾ. ਸੀਮਾਂਤ ਗਰਗ ਨੇ ਮੰਡਲ ਦੇ ਮੈਂਬਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਭਾਰਤ ਮਾਤਾ ਮੰਦਰ ਦੇ ਸਮੂਹ ਮੈਂਬਰ ਇਸ ਸੰਕੀਰਤਨ ਵਿਚ ਸ਼ਾਮਲ ਹੋਣਗੇ। ਇਸ ਮੌਕੇ ਲਲਿਤ ਕਲਸੀ ਪ੍ਰਧਾਨ, ਉਪ ਪ੍ਰਧਾਨ ਰਮੇਸ਼ ਮਿੱਤਲ, ਸੌਰਭ ਜਿੰਦਲ, ਸਕੱਤਰ ਵਿਕਾਸ ਗੁਪਤਾ, ਸੰਯੁਕਤ ਸਕੱਤਰ ਮੋਹਿਤ ਸਚਦੇਵਾ, ਦੀਪਕ ਮਾਵਰ, ਸਲਾਹਕਾਰ ਰੋਬਿਨ ਦਾਵੜਾ, ਵਿਕਰਮ ਕਲਸੀ, ਸਚਿਨ ਮਿੱਤਲ, ਰਜਤ ਸ਼ਰਮਾ, ਅੰਸ਼ੁਲ ਧੀਰ, ਸਤੀਸ਼ ਮਿੱਤਲ, ਐਨ.ਪੀ. ਗੁਪਤਾ, ਨਿਖਲੇਸ਼ ਬਾਂਸਲ, ਕਿਰਨਦੀਪ ਗੋਇਲ, ਪਵਨ ਗਾਬਾ, ਰਵੀ ਸੇਠੀ, ਸ਼ੁਭਮ ਮਿੱਤਲ, ਗੋਰਾ ਸੂਦ ਦੇ ਇਲਾਵਾ ਹੋਰ ਆਗੂ ਹਾਜਰ ਸਨ।