ਯੂਥ ਅਗਰਵਾਲ ਸਭਾ ਨੇ ਗੋਪਾਲ ਅਗਰਵਾਲ ਨੂੰ ਕੀਤਾ ਸਨਮਾਨਿਤ

ਮੋਗਾ, 14 ਮਾਰਚ (ਜਸ਼ਨ)-ਯੂਥ ਅਗਰਵਾਲ ਸਭਾ ਮੋਗਾ ਵੱਲੋਂ ਅਗਰਵਾਲ ਸਮਾਜ ਦੇ ਲੋਕਾਂ ਨੂੰ ਹਰੇਕ ਮਹੀਨੇ ਸਨਮਾਨਿਤ ਕੀਤੇ ਜਾਣ ਦੀ ਕੜੀ ਤਹਿਤ ਡਾ: ਹੇਡਗੋਵਾਰ ਯੋਗ ਪਰਿਵਾਰ ਦੇ ਸੰਸਥਾਪਕ ਗੋਪਾਲ ਅਗਰਵਾਲ ਨੂੰ ਯੋਗ ਸਾਧਨਾ ਦੇ ਖੇਤਰ ਵਿਚ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ। ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਅਸ਼ੋਕ ਬਾਂਸਲ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਭਾ ਦੇ ਜਿਲਾ ਪ੍ਰਧਾਨ ਗਗਨ ਨੌਹਰੀਆ ਅਤੇ ਸ਼ਹਿਰੀ ਪ੍ਰਧਾਨ ਗੌਰਵ ਗਰਗ ਨੇ ਦੱਸਿਆ ਕਿ ਹਰੇਕ ਹਫਤੇ ਅਗਰਵਾਲ ਬਿਰਾਦਰੀ ਦੇ ਸਨਮਾਨਯੋਗ ਵਿਅਕਤੀਆਂ ਨੂੰ ਸਮਾਜ ਵਿਚ ਦਿੱਤੇ ਜਾ ਰਹੇ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ। ਗੋਪਾਲ ਅਗਰਵਾਲ ਨੇ ਦੱਸਿਆ ਕਿ ਉਹਨਾਂ ਆਪਣਾ ਜੀਵਨ ਯੋਗ ਨੂੰ ਸਮਰਪਤ ਕੀਤਾ ਹੋਇਆ ਹੈ। ਸਮੂਹ ਯੂਥ ਅਗਰਵਾਲ ਸਭਾ ਦੇ ਮੈਂਬਰ ਗੋਪਾਲ ਅਗਰਵਾਲ ਨੂੰ ਸਨਮਾਨਿਤ ਕਰਦੇ ਹੋਏ ਗੌਰਵਮਈ ਮਹਿਸੂਸ ਕਰ ਰਹੇ ਸਨ। ਗੋਪਾਲ ਅਗਰਵਾਲ ਨੂੰ ਸਮਿ੍ਰਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਯੋਗ ਗੁਰੂ ਗੋਪਾਲ ਅਗਰਵਾਲ ਨੇ ਯੂਥ ਅਗਰਵਾਲ ਸਭਾ ਦੇ ਮੈਂਬਰਾਂ ਵਲੋਂ ਸਮਾਜ ਦੀ ਸੇਵਾ ਵਿਚ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਦੇ ਲਈ ਆਭਾਰ ਜਿਤਾਇਆ। ਇਸ ਮੌਕੇ ਮੁੱਖ ਸਲਾਹਕਾਰ ਹਰਸ਼ ਗੋਇਲ, ਰਾਕੇਸ਼ ਜੈਸਵਾਲ, ਵਰਿੰਦਰ ਬਾਂਸਲ, ਡਾ. ਰਮੇਸ਼ ਸਿੰਗਲਾ, ਡਾ. ਅਸ਼ੋਕ ਸਿੰਗਲਾ, ਿਸ਼ਨ ਸਿੰਘ, ਅਨਮੋਲ, ਜਸਵੀਰ, ਰਾਮ ਅਵਤਾਰ, ਸ਼ੇਅ ਗਰਗ, ਦਿਨੇਸ਼ ਬਾਂਸਲ, ਮੰਗਤ ਰਾਮ ਗੋਇਲ, ਰੋਹਿਤ ਜਿੰਦਲ, ਸੁਭਾਸ਼ ਕਾਂਸਲ, ਨਵੀਨ ਗੋਇਲ, ਮੋਹਿਤ ਕਾਂਸਲ, ਸਾਹਿਲ ਜਿੰਦਲ ਦੇ ਇਲਾਵਾ ਹੋਰ ਆਗੂ ਹਾਜ਼ਰ ਸਨ।