ਜਨਾਬ ਮੁਹੰਮਦ ਸਦੀਕ ਨੇ ਕੀਤੀ ਗਲੀਆਂ ਪੱਕੀਆਂ ਕਰਨ ਦੇ ਕੰਮ ਦੀ ਸ਼ੁਰੂਆਤ

ਬਰਗਾੜੀ,14 ਮਾਰਚ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ)-: ਕਾਂਗਰਸ ਪਾਰਟੀ ਦੇ ਹਲਕਾ ਜੈਤੋਂ ਦੇ ਸਾਬਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਪਿੰਡ ਸਿਵੀਆਂ ਵਿਖੇ ਗਲੀਆਂ ਪੱਕਿਆ ਕੀਤੇ ਜਾਣ ਦੇ ਕੰਮ ਦੀ ਸ਼ੁਰੂਆਤ ਕੀਤੀ ਅਤੇ ਗਰੀਬ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਲਈ ਸ਼ੈਕਸਨ ਪੱਤਰ ਦਿੱਤੇ। ਇਸ ਸਮੇਂ ਸੰਬੋਧਨ ਕਰਦਿਆਂ ਹਲਕੇ ਦੇ ਸੇਵਾਦਾਰ ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ ਅਤੇ ਆਉਣ ਵਾਲੇ ਚਾਰ ਸਾਲਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਕੋਈ ਮੰਗ ਬਾਕੀ ਨਹੀਂ ਹੋਵੇਗੀ। ਇਸ ਸਮੇਂ ਸੂਰਜ ਭਾਰਦਵਾਜ, ਗੁਰਪ੍ਰੀਤ ਸਿੰਘ ਸਿਵੀਆਂ ਯੂਥ ਮੀਤ ਪ੍ਰਧਾਨ, ਗੁਰਤੇਜ ਸਿੰਘ ਸੋਢੀ, ਸਿੰਕਦਰ ਸਿੰਘ ਮੜਾਕ, ਪ੍ਰੇਮਪਾਲ ਸਿੰਘ ਗੁਰੂਸਰ, ਸੁਖਪਾਲ ਸਿੰਘ ਪਾਲੀ, ਨਿਰਮਲ ਸਿੰਘ ਭੁੱਲਰ, ਜਗਦੇਵ ਸਿੰਘ ਸਿਵੀਆਂ ਆਦਿ ਹਾਜ਼ਰ ਸਨ।