ਫ਼ਿਰੋਜ਼ਪੁਰ ਦੇ ਕੇਂਦਰ ਸਰਕਾਰ ਨਾਲ ਸਬੰਧਿਤ ਸਮੂਹ ਵਿਭਾਗਾਂ ਵੱਲੋਂ ਰਾਜ ਭਾਸ਼ਾ ਦੀ ਪਹਿਲੀ ਸਮੀਖਿਆ ਮੀਟਿੰਗ ਦਾ ਆਯੋਜਨ

ਫ਼ਿਰੋਜ਼ਪੁਰ,13 ਮਾਰਚ (ਪੰਕਜ ਕੁਮਾਰ )- ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਗਠਿਤ ਕੀਤੀ ਗਈ ਬੈਂਕਾਂ ਅਤੇ ਬਾਕੀ ਕੇਂਦਰ ਸਰਕਾਰ ਦੇ ਵਿਭਾਗਾਂ ਦੀ ਰਾਜ ਭਾਸ਼ਾ ਸਮਿਤੀ ਦੀ ਪਹਿਲੀ ਮੀਟਿੰਗ ਫ਼ਿਰੋਜਪੁਰ ਕੋਆਪ੍ਰੇਟਿਵ ਬੈਂਕ ਦੇ ਮੀਟਿੰਗ ਹਾਲ ਵਿਚ ਸ੍ਰੀ. ਰਾਮ ਕੁਮਾਰ ਗੁਪਤਾ ਪ੍ਰਧਾਨ ਰਾਜ ਭਾਸ਼ਾ ਸਮਿਤੀ (ਲੀਡ ਡਿਸਟਿ੍ਰਕਟ ਮੈਨੇਜਰ ਫ਼ਿਰੋਜ਼ਪੁਰ) ਦੀ ਅਗਵਾਈ ਵਿਚ ਹੋਈ, ਜਿਸ ਵਿਚ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਤੋਂ ਉੱਪ-ਨਿਰਦੇਸ਼ਕ ਸ੍ਰੀ. ਪ੍ਰਮੋਦ ਸ਼ਰਮਾ ਅਤੇ ਭਾਰਤੇਂਦੂ ਪੰਤ ਸਹਾਇਕ ਮਹਾਂ-ਪ੍ਰਬੰਧਕ ਕਾਰਪੋਰੇਟ ਦਫਤਰ ਓਰੀਐਂਟਲ ਬੈਂਕ ਆਫ਼ ਕਾਮਰਸ ਵੀ ਹਾਜ਼ਰ ਹੋਏ। ਸ੍ਰੀ. ਰਾਮ ਕੁਮਾਰ ਗੁਪਤਾ ਨੇ ਸ੍ਰੀ. ਪ੍ਰਮੋਦ ਸ਼ਰਮਾ ਅਤੇ ਭਾਰਤੇਂਦੂ ਪੰਤ ਤੋਂ ਇਲਾਵਾ ਸਮੂਹ ਬੈਂਕਾਂ ਅਤੇ ਫ਼ਿਰੋਜ਼ਪੁਰ ਵਿਚ ਸਥਿਤ ਕੇਂਦਰ ਸਰਕਾਰ ਦੇ ਅਦਾਰਿਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਅਤੇ ਰਾਜ ਭਾਸ਼ਾ ਸਮਿਤੀ ਦੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਬੈਂਕਾਂ ਦੇ ਨੁਮਾਇੰਦਿਆਂ ਨੂੰ ਦਫ਼ਤਰੀ ਕੰਮ-ਕਾਜ ਵਿਚ ਕੇਂਦਰੀ ਰਾਜ ਭਾਸ਼ਾ ਨੂੰ ਉਪਯੋਗ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੀ ਛਿਮਾਹੀ ਮੀਟਿੰਗ ਤੋਂ ਪਹਿਲਾ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਵਿਚ ਕੇਂਦਰੀ ਰਾਜ ਭਾਸ਼ਾ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਅਗਲੀ ਛਿਮਾਹੀ ਮੀਟਿੰਗ ਵਿਚ  ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸ ਮੌਕੇ  ਸ੍ਰੀ. ਵਿਨੋਦ ਸ਼ਰਮਾ ਨੇ ਰਾਜ ਭਾਸ਼ਾ ਸਮਿਤੀ ਦੇ ਮੈਂਬਰਾਂ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਵੱਡੇ ਖੇਤਰ ਵਿਚ ਹਿੰਦੀ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ ਅਤੇ ਇਹ ਪੂਰੇ ਰਾਸ਼ਟਰ ਨੂੰ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਆਈ.ਟੀ. ਖੇਤਰ ਵਿਚ ਹੋਈ ਤਰੱਕੀ ਦੀ ਸਹਾਇਤਾ ਨਾਲ ਅਸੀਂ ਬੜੀ ਆਸਾਨੀ ਨਾਲ ਖੇਤਰੀ ਅਤੇ ਰਾਸ਼ਟਰੀ ਰਾਜ ਭਾਸ਼ਾ ਨੂੰ ਆਸਾਨੀ ਨਾਲ ਸਿੱਖ ਸਕਦੇ ਹਾਂ ਅਤੇ ਅਮਲ ਵਿਚ ਲਿਆ ਸਕਦੇ ਹਾਂ।