ਉੱਘੇ ਸਮਾਜ ਸੇਵੀ ਮਾਸਟਰ ਬਿੱਕਰ ਸਿੰਘ ਦੀ ਧਰਮ ਪਤਨੀ ਸਰਦਾਰਨੀ ਸੁਖਦੇਵ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ

ਭਲੂਰ,13 ਮਾਰਚ (ਅਨੰਤ ਗਿੱਲ)-ਅੱਜ ਬਾਘਾਪੁਰਾਣਾ ਦੇ ਪਿੰਡ ਭਲੂਰ ਦੀ ਨਾਮਵਰ ਅਤੇ ਉੱਘੀ ਸ਼ਖਸੀਅਤ ਮਾ: ਬਿੱਕਰ ਸਿੰਘ ਹਾਂਗਕਾਂਗ ਦੀ ਧਰਮਪਤਨੀ ,ਕੈਨੇਡੀਅਨ ਮਲਕੀਤ ਸਿੰਘ ,ਕੈਨੇਡੀਅਨ ਕਰਮਜੀਤ ਸਿੰਘ ਦੀ ਸਤਿਕਾਰਯੋਗ ਮਾਤਾ ਅਤੇ ਨਛੱਤਰ ਸਿੰਘ ਮੱਲੀ ਅਤੇ ਜ਼ੋਰਾ ਸਿੰਘ ਮੱਲੀ ਦੇ ਮਾਮੀ ਸੁਖਦੇਵ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਅੱਜ ਗੁਰਦੁਆਰਾ ਸੁਖਸਾਗਰ ਸਾਹਿਬ ਭਲੂਰ ਵਿਖੇ ਪਾਠਾਂ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਮਾਸਟਰ ਬਿੱਕਰ ਸਿੰਘ ਦੀ ਨਿਵੇਕਲੀ ਅਤੇ ਅਗਾਂਹਵੱਧੂ ਸੋਚ ਸਦਕਾ ਭੋਗ ਸਮਾਗਮ ਦੌਰਾਨ ਸਪੀਕਰਾਂ ਦਾ ਵਾਧੂ ਰੌਲੀ ਰੱਪਾ ਗੁਰਦੁਆਰਾ ਸਾਹਿਬ ਤੋਂ ਬਾਹਰ ਸੁਣਾਈ ਨਹੀਂ ਦਿੱਤਾ। । ਮਾਸਟਰ ਬਿੱਕਰ ਸਿੰਘ ਨੇ ਪਿੰਡ ਭਲੂਰ ਅੰਦਰ ਇਸ ਖੂਬਸੂਰਤ ਕਾਰਜ ਨਾਲ ਆਮ ਲੋਕਾਂ ਨੂੰ ਇਕ ਮਜ਼ਬੂਤ ਅਤੇ ਨਰੋਆ ਸੁਨੇਹਾ ਦਿੱਤਾ ਹੈ। ਇਸ ਮੌਕੇ ਚੋਣਵੇਂ ਬੁਲਾਰਿਆਂ ਨੇ ਮਾਤਾ ਸੁਖਦੇਵ ਕੌਰ ਦੇ ਜੀਵਨ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਮਾਤਾ ਨੇ ਪੂਰੀ ਜ਼ਿੰਦਗੀ ਆਪਣੇ ਹਮਸਫ਼ਰ ਮਾ: ਬਿੱਕਰ ਸਿੰਘ ਦਾ ਰੱਜਵਾਂ ਸਾਥ ਦਿੱਤਾ ਅਤੇ ਆਪਣੇ ਨਿੱਘੇ ਅਤੇ ਮਿੱਠੇ ਸੁਭਾਅ ਕਰਕੇ ਸਾਰੇ ਪਰਿਵਾਰ ਨੂੰ ਮੁਹੱਬਤ ਦੀਆਂ ਤੰਦਾਂ ਨਾਲ ਜੋੜੀ ਰੱਖਿਆ । ਅੱਜ ਜੇਕਰ ਮਾਸਟਰ ਬਿੱਕਰ ਸਿੰਘ ਇਕ ਸਮਾਜ ਸੇਵੀ ਵਜੋਂ ਵਿਚਰ ਰਹੇ ਹਨ ਤਾਂ ਇਸ ਪਿੱਛੇ ਮਾਤਾ ਸੁਖਦੇਵ ਕੌਰ ਦਾ ਵੱਡਾ ਸਹਿਯੋਗ ਹੈ। ਮਾਤਾ ਸੁਖਦੇਵ ਕੌਰ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ’ਚ ਲੇਖਕਾਂ,ਬੁੱਧੀਜੀਵੀਆਂ ,ਵਿਦਵਾਨਾਂ ,ਸਾਹਿਤਕਾਰਾਂ ਅਤੇ ਅਧਿਆਪਕ ਵਰਗ  ਦਾ ਆਉਣਾ ਇਹ ਦਰਸ਼ਾਉਂਦਾ ਹੈ ਕਿ ਮਾ: ਬਿੱਕਰ ਸਿੰਘ ਆਪਣੇ ਲੋਕ ਭਲਾਈ ਦੇ ਨਾਲ ਨਾਲ ਸਮਾਜ ਪ੍ਰਤੀ ਸਾਕਾਰਤਮਕ ਸੋਚ ਰੱਖਦਿਆਂ ਪਿੰਡ ਦੇ ਵਿਕਾਸ ਲਈ ਯਤਨ ਕਰ ਰਹੇ ਹਨ ਅਤੇ ਪੜਨ ਵਾਲੇ ਬੱਚਿਆਂ ਲਈ ਵੀ ਮੋਹਰੀ ਰੋਲ ਅਦਾ ਕਰ ਰਹੇ ਹਨ । ਉਹਨਾਂ ਦੁਆਰਾ ਗੁਰਮੁੱਖੀ ਲਿੱਪੀ ’ਤੇ ਕੀਤਾ ਜਾ ਰਿਹਾ ਸੰਜੀਦਾ ਕੰਮ ਹਰ ਕਿਸੇ ਦੇ ਸਿਰ ਚੜ ਬੋਲ ਰਿਹਾ ਹੈ। ਇਸ ਮੌਕੇ ਨਾਮਵਰ ਸ਼ਾਇਰ ਡਾ: ਦਵਿੰਦਰ ਸੈਫ਼ੀ ,ਆਮ ਆਦਮੀ ਪਾਰਟੀ ਦੇ ਆਗੂ ਗੁਰਬਪਿੱਤ ਸਿੰਘ ਸੇਖੋਂ ,ਲੇਖਕ ਰਜਿੰਦਰ ਜੱਸਲ ,ਮਹਾਣੀਕਾਰ ਗੁਰਜੰਟ ਕਲਸੀ ਲੰਡੇ ਨੌਜਵਾਨ ਗਾਇਕ ਗਗਨ ਭਲੂਰੀਆ,ਕਿਸਾਨ ਯੂਨੀਅਨ ਦੇ ਜ਼ਿਲਾਂ ਮੀਤ ਪ੍ਰਧਾਨ ਜਰਨੈਲ ਸਿੰਘ ,ਸਰਪੰਚ ਬੋਹੜ ਸਿੰਘ ਢੱਲੋਂ ,ਸੀਨੀਅਰ ਅਕਾਲੀ ਆਗੂ ਸੁਖਮੰਦਰ ਸਿੰਘ ਬਰਾੜ, ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਬਲਤੇਜ ਸਿੰਘ ਢਿੱਲੋਂ ,ਰਣਜੀਤ ੋਿਸੰਘ ਬਰਾੜ,ਸਾਹਿਤਕਾਰ ਜਸਵੀਰ ਭਲੂਰੀਆ,ਨੌਜਵਾਨ ਕਵੀ ਬੇਅੰਤ ਗਿੱਲ, ਲੇਖਕ ਸਾਧੂ ਰਾਮ ਲੰਙੇਆਣਾ ,ਲੈਕਚਰਾਰ ਹਰਮੇਲ ਸਿੰਘ,ਡਾ: ਬਸੰਤ ਸਿੰਘ ਸੰਧੂ, ਆਰਟਿਸਟ ਯਸ਼ਪਾਲ ਸਿੰਘ,ਸਰਪੰਚ ਗੁਰਦਾਸ ਸਿੰਘ ਬਰਾੜ,ਰਾਜਵੀਰ ਸਿੰਘ ,ਮਾ: ਮੱਖਣ ਸਿੰਘ ਬਰਾੜ, ਪਿ੍ਰੰਸੀਪੀਲ ਮਿਹਰ ਸਿੰਘ ਸੰਧੂ, ਪ੍ਰਧਾਨ ਬੋਹੜ ਸਿੰਘ ,ਪ੍ਰਧਾਨ ਹਰਜੀਤ ਸਿੰਘ ਵਾਹਲਾ, ਹਰਦੀਪ ਸਿੰਘ ਵਾਹਲਾ ਆਦਿ ਤੋਂ ਇਲਾਵਾ ਹੋਰ ਵੀ ਇਲਾਕੇ ਦੇ ਵੱਖ ਵੱਖ ਆਗੂ ਅਤੇ ਪਤਵੰਤੇ ਲੋਕ ਹਾਜ਼ਰ ਸਨ।