ਗੁਰਦੁਆਰਾ ਚੰਦ ਪੁਰਾਣਾ ਦਾ ਸ਼ਹੀਦੀ ਜੋੜ ਮੇਲਾ 18 ਮਾਰਚ ਨੂੰ-:ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲੇ

ਬਾਘਾਪੁਰਾਣਾ,13 ਮਾਰਚ (ਜਸ਼ਨ)- ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਨਛੱਤਰ ਸਿੰਘ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਾਲਾਨਾ ਸ਼ਹੀਦੀ ਜੋੜ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ । ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਸ਼ਹੀਦੀ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਮਾਰਚ ਤੋਂ 101 ਸ਼੍ਰੀ ਅਖੰਡ ਪਾਠਾਂ ਦੀ ਲੜੀ ਨਿਰੰਤਰ ਚੱਲ ਰਹੀ ਹੈ,ਜਿਨਾਂ ਦੇ ਭੋਗ 17 ਮਾਰਚ ਨੂੰ ਪਾਏ ਜਾਣਗੇ ਅਤੇ 18 ਮਾਰਚ ਨੂੰ ਸਵੇਰੇ 9 ਵਜੇ ਸ਼ਾਮ 4 ਵਜੇ ਤੱਕ ਭਾਰੀ ਦੀਵਾਨ ਸਜਾਏ ਜਾਣਗੇ। ਸ਼ਹੀਦੀ ਜੋੜ ਮੇਲੇ ’ਚ ਸੰਗਤਾਂ ਦੀਆਂ ਗੱਡੀਆਂ ਦੀ ਪਾਰਕਿੰਗ ਦਾ ਪ੍ਰਬੰਧ 15 ਏਕੜ ’ਚ ਕੀਤਾ ਗਿਆ ਹੈ। ਸਮਾਗਮ ’ਚ ਲਗਭਗ 2 ਲੱਖ ਤੋਂ ਉੱਪਰ ਸੰਗਤਾਂ ਪਹੰੁਚ ਰਹੀਆਂ ਹਨ ਅਤੇ 2 ਹਜ਼ਾਰ ਦੇ ਕਰੀਬ ਸੇਵਾਦਾਰਾਂ ਦੀਆਂ ਡਿੳੂਟੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਕਿ ਸੰਗਤਾਂ ਦੀ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ । ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਕਈ ਥਾਈਂ ਗੁਰੂ ਕੇ ਲੰਗਰ ਮਠਿਆਈਆਂ ,ਪਕੌੜਿਆਂ ਦੇ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ।