ਪਿੰਡ ਡਰੋਲੀ ਭਾਈ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਡਾ: ਪਰਮਜੀਤ ਸਿੰਘ ਵੱਡਾ ਘਰ ਦੀ ਪ੍ਰਧਾਨਗੀ ਹੇਠ ਹੋਈ

ਭਲੂਰ ,13 ਮਾਰਚ (ਅਨੰਤ ਭਲੂਰ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਪਿੰਡ ਡਰੋਲੀ ਭਾਈ ਵਿਖੇ ਡਾ:ਪਰਮਜੀਤ ਸਿੰਘ ਵੱਡਾ ਘਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਾ: ਪਰਮਜੀਤ ਸਿੰਘ ਨੇ ਸਰਕਾਰ ਨੂੰ ਸੰਬੋਧਨ ਹੁੰਦਿਆਂ ਡਾਕਟਰਾਂ ਕਿਹਾ ਕਿ ਉਨਾਂ ਦੀਆਂ ਅੱਧ ਵਿਚਕਾਰ ਲਟਕ ਰਹੀਆਂ ਮੰਗਾਂ ਨੂੰ ਜਲਦ ਪੂਰੀਆਂ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਵੱਡਾ ਘਰ ਨੇ ਕਿਹਾ ਕਿ ਹਰ ਇਕ ਡਾਕਟਰ ਪਿੰਡਾਂ ਵਿਚਲੇ ਲੋੜਵੰਦ ਗਰੀਬ ਲੋਕਾਂ ਲਈ ਵੱਡਾ ਸਹਾਰਾ ਬਣਦੇ ਹਨ ਅਤੇ ਨਾਮਾਤਰ ਪੈਸੇ ਨਾਲ ਉਨਾਂ ਦਾ ਇਲਾਜ ਕਰਕੇ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦੇ ਹਨ, ਪਰ ਅਫਸੋਸ ਕਿ ਡਾਕਟਰ ਜੱਥੇਬੰਦੀ ਲੰਬੇ ਸਮੇਂ ਤੋਂ ਅਨੇਕਾਂ ਮੁਸ਼ਕਿਲਾਂ ਵਿਚੋਂ ਗੁਜ਼ਰਦੀ ਹੋਈ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਹੈ, ਜੋ ਕਿ ਹਾਲੇ ਤੱਕ ਅੱਧ ਵਿਚਕਾਰ ਲਟਕ ਰਹੀਆਂ ਹਨ। ਇਸ ਸਮੇਂ ਹਾਜ਼ਰ ਵਰਕਰਾਂ ਵੱਲੋਂ ਡਾ: ਪਰਮਜੀਤ ਸਿੰਘ ਦੇ ਚਚੇਰੇ ਭਰਾ ਕਰਮਜੀਤ ਸਿੰਘ ਉਰਫ ਮਾਲੀ ਮਾਹਲਾਂ ਕਲਾਂ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਡਾ: ਪਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੀ ਗਾਇਕੀ ਨੇ ਨੌਜਵਾਨ ਵਰਗ ਨੂੰ ਕੁਰਾਹੇ ਤੋਰ ਦਿੱਤਾ ਹੈ ਅਤੇ ਅੱਜ ਲੋੜ ਹੈ ਅਜਿਹੇ ਭਿ੍ਰਸ਼ਟ ਗੀਤਾਂ ਵਾਲੇ ਕਲਾਕਾਰਾਂ ਨੂੰ ਵਰਜਿਆ ਜਾਵੇ ਤਾਂ ਜੋ ਸਮਾਜਿਕ ਕਦਰਾਂ ਕੀਮਤਾਂ ਟੁੱਟਣ ਤੋਂ ਬਚ ਸਕਣ। ਮੀਟਿੰਗ ਦੌਰਾਨ ਜਿੱਥੇ ਲੱਚਰਤਾ ਗਾਇਕੀ ਖਿਲਾਫ ਮੁਹਿੰਮ ਵਿੱਢਣ ਸਬੰਧੀ ਗੱਲਬਾਤ ਹੋਈ। ਇਸ ਮੌਕੇ ਡਾ: ਰਣਜੀਤ ਸਿੰਘ ਜੈਮਲਵਾਲਾ, ਸੂਬਾ ਮੀਤ ਪ੍ਰਧਾਨ ਡਾ: ਬਸੰਤ ਸਿੰਘ, ਡਾ: ਲਖਵਿੰਦਰ ਸਿੰਘ ਧਾਲੀਵਾਲ ਡਾ: ਭਗਵੰਤ ਸਿੰਘ, ਡਾ. ਭਗਤ ਸਿੰਘ, ਡਾ: ਸਾਹਿਬ ਸਿੰਘ, ਡਾ: ਮੁਕੰਦ ਸਿੰਘ, ਡਾ: ਮਹਿਲ ਸਿੰਘ, ਡਾ: ਗੁਰਮੀਤ ਸਿੰਘ, ਡਾ: ਮਹਿੰਦਰਪਾਲ, ਡਾ: ਲਖਵੀਰ ਸਿੰਘ, ਡਾ: ਸੁਖਦੇਵ ਸਿੰਘ, ਡਾ: ਗੁਰਜੰਟ ਸਿੰਘ, ਡਾ: ਬਲਵਿੰਦਰ ਸਿੰਘ, ਡਾ: ਚਰਨਜੀਤ ਸਿੰਘ, ਡਾ: ਰਜਿੰਦਰ ਸਿੰਘ, ਡਾ: ਨਛੱਤਰ ਸਿੰਘ ਆਦਿ ਹਾਜ਼ਰ ਸਨ।