ਸੰਦੀਪ ਸਿੰਘ ਬਰਾੜ ਦੇ ਵਿਆਹ ਸਮਾਗਮ ’ਚ ਕੀਤੀ ਸੀਨੀਅਰ ਅਕਾਲੀ ਆਗੂੁੂਆਂ ਸ਼ਿਰਕਤ

ਭਲੂਰ,13 ਮਾਰਚ (ਅਨੰਤ ਭਲੂਰ)-ਪਿੰਡ ਭਲੂਰ ਦੇ ਸੀਨੀਅਰ ਅਕਾਲੀ ਆਗੂ ਸੁਖਮੰਦਰ ਸਿੰਘ ਬਰਾੜ ਦੇ ਇਕਲੌਤੇ ਬੇਟੇ ਸੰਦੀਪ ਸਿੰਘ ਬਰਾੜ ਦੇ ਵਿਆਹ ਸਮਾਗਮ ਦੌਰਾਨ ਪੰਜਾਬ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਸੀਨੀਅਰ ਅਫਸਰ ਸਾਹਿਬਾਨਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਵਿਆਹ ਵਾਲੀ ਜੋੜੀ ਸੰਦੀਪ ਸਿੰਘ ਬਰਾੜ ਤੇ ਲਵਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਆਸ਼ੀਰਵਾਦ ਦੇਣ ਪਹੁੰਚੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ, ਮਨਤਾਰ ਸਿੰਘ ਬਰਾੜ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ ਵਿਧਾਇਕ ਮੁਕਤਸਰ, ਪਰਮਹੰਸ ਸਿੰਘ ਬੰਟੀ ਰੋਮਾਣਾਂ, ਜਗਤਾਰ ਸਿੰਘ ਰਾਜੇਆਣਾਂ ਤੇ ਹੋਰ ਮੋਹਰੀ ਆਗੂਆਂ ਨੇ ਕਿਹਾ ਕਿ ਸੁਖਮੰਦਰ ਸਿੰਘ ਬਰਾੜ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਨਾਲ ਚਟਾਨ ਵਾਂਗ ਖੜਾ ਹੈ, ਜਿਸ ਕਰਕੇ ਉਕਤ ਪਰਿਵਾਰ ਦਾ ਇਲਾਕੇ ਅੰਦਰ ਵੱਡਾ ਅਸਰ ਰਸੂਖ ਮੰਨਿਆ ਜਾਂਦਾ ਹੈ। ਇਸ ਸਮੇਂ ਉਕਤ ਆਗੂਆਂ ਤੋਂ ਇਲਾਵਾ ਸਰਪੰਚ ਗੁਰਦਾਸ ਸਿੰਘ ਬਰਾੜ, ਜਸਪਾਲ ਸਿੰਘ ਢਿੱਲੋਂ ਡੀ.ਐਸ.ਪੀ. ਜ਼ੀਰਾ, ਪੁਲਿਸ ਅਫਸਰ ਗੁਰਮੀਤ ਸਿੰਘ, ਯੂਥ ਆਗੂ ਜਸਪ੍ਰੀਤ ਸਿੰਘ ਮਾਹਲਾ, ਸੁਖਜੀਤ ਸਿੰਘ ਮਾਹਲਾ, ਗੁਰਦਿੱਤ ਸਿੰਘ ਢਿੱਲੋਂ, ਸਰਪੰਚ ਬੋਹੜ ਸਿੰਘ ਢਿੱਲੋਂ, ਸਾਬਕਾ ਸਰਪੰਚ ਪਾਲਾ ਸਿੰਘ ਢਿੱਲੋਂ, ਰੌਬਨ ਬਰਾੜ ਐਸ.ਓ.ਆਈ., ਮੀਤ ਜਟਾਣਾ, ਬਲਤੇਜ ਸਿੰਘ ਲੰਗੇਆਣਾ, ਸ਼ੇਰ ਸਿੰਘ ਬਰਾੜ, ਮਾਨ ਸਿੰਘ ਸਰਪੰਚ ਵੜਿੰਗ, ਗੋਬਿੰਦ ਸਿੰਘ ਬਰਾੜ, ਰਛਪਾਲ ਸਿੰਘ ਐਸ.ਐਚ.ਓ., ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਸਤਨਾਮ ਸਿੰਘ ਏ.ਐਸ.ਆਈ. ਫਿਰੋਜ਼ਪੁਰ ਆਦਿ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਜੋੜੀ ਨੂੰ ਆਸ਼ੀਰਵਾਦ ਦਿੱਤਾ।