13 ਮਾਰਚ ਨੂੰ ਆਲ ਓਪਨ ਕਬੱਡੀ ਮੁਕਾਬਲੇ ਫ਼ੱਕਰ ਬਾਬਾ ਦਾਮੂੰਸ਼ਾਹ ਜੀ ਲੋਹਾਰਾ ਵਿਖੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ- ਗੁਰਵਿੰਦਰ ਸਿੰਘ ਐਸ.ਡੀ.ਐਮ. ਧਰਮਕੋਟ

ਮੋਗਾ,2 ਮਾਰਚ (ਜਸ਼ਨ)ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਫ਼ੱਕਰ ਬਾਬਾ ਦਾਮੂੰਸ਼ਾਹ ਜੀ ਲੋਹਾਰਾ ਵਿਖੇ  ਸਾਲਾਨਾ 36ਵਾਂ ਧਾਰਮਿਕ ਜੋੜ ਮੇਲਾ ਅਤੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਉਤਸ਼ਾਹ ਤੇ ਸ਼ਰਧਾਪੂਰਵਕ ਜਾਰੀ ਹੈ। ਅੱਜ ਪੰਜਵੇਂ ਦਿਨ 58 ਕਿੱਲੋ, 75 ਕਿੱਲੋ ਅਤੇ ਇੱਕ ਪਿੰਡ ਓਪਨ ਕਬੱਡੀ ਮੁਕਾਬਲੇ ਫ਼ੱਕਰ ਬਾਬਾ ਦਾਮੂੰਸ਼ਾਹ ਖੇਡ ਸਟੇਡੀਅਮ ਵਿਖੇ ਚੱਲਦੇ ਰਹੇ ਜਿਨਾਂ ਦਾ ਭਾਰੀ ਗਿਣਤੀ ਵਿਚ ਦਰਸ਼ਕਾਂ, ਖੇਡ ਖੇਮਿਆਂ ਨੇ ਆਨੰਦ ਮਾਣਿਆ ਅਤੇ ਤਾੜੀਆਂ ਮਾਰ ਕੇ ਜਾਫ਼ੀਆਂ, ਰੇਡਰਾਂ ਦਾ ਭਰਵਾਂ ਸਵਾਗਤ ਕੀਤਾ। 58 ਕਿੱਲੋ ਵਰਕ ਦੀਆਂ ਕੁੱਲ 62 ਟੀਮਾਂ ਨੇ ਐਂਟਰੀ ਦਰਜ ਕਰਵਾਈ ਸੀ। ਇਸ ਲੜੀ ’ਚੋਂ ਲੁਹਾਰਾ ਟੀਮ ਨੇ ਪਹਿਲਾਂ ਅਤੇ ਗਿਲਜੇਵਾਲਾ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਇਨਾਂ ਟੀਮਾਂ ਨੂੰ ਇਨਾਮ ਵੰਡਦਿਆਂ ਐਸ.ਡੀ.ਐਮ. ਧਰਮਕੋਟ ਕਮਰਸੀਵਰ ਧਾਰਮਿਕ ਅਸਥਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ, ਸਮਾਜਿਕ ਕੁਰੀਤੀਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਖੇਡਾਂ ਦਾ ਵੱਡਾ ਰੋਲ ਹੁੰਦਾ ਹੈ। ਇਸ ਸਮੇਂ ਉਨਾਂ ਨਾਲ ਦਵਿੰਦਰ ਸਿੰਘ ਤੂਰ ਈ.ਓ. ਨਗਰ ਪੰਚਾਇਤ ਕੋਟ ਈਸੇ ਖਾਂ, ਨੈਬ ਤਹਿਸੀਲਦਾਰ ਪ੍ਰਸ਼ੋਤਮ ਲਾਲ, ਬੀ.ਡੀ.ਪੀ.ਓ. ਮਹਿੰਦਰਜੀਤ ਸਿੰਘ, ਰਸ਼ਪਾਲ ਸਿੰਘ ਹੇਰ, ਪਟਵਾਰੀ ਨਿਰਵੈਰ ਸਿੰਘ, ਜੁਗਰਾਜ ਸਿੰਘ ਇੰਸਪੈਕਟਰ, ਰਵਿੰਦਰ ਸਿੰਘ ਰੀਡਰ, ਦੀਦਾਰ ਸਿੰਘ ਜੋਸਨ, ਰੂਪ ਸਿੰਘ,  ਕਮਲਦੀਪ ਸਿੰਘ, ਸੁੱਖਾ ਕੜਿਆਲ ਕੁਮੈਂਟਰ, ਜਗੀਰ ਸਿੰਘ, ਡਾ. ਲਖਵੀਰ ਸਿੰਘ ਬਾਵਾ ਆਦਿ ਅਧਿਕਾਰੀ, ਆਗੂ ਹਾਜ਼ਰ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਓਪਨ ਕਬੱਡੀ ਲਈ 40 ਟੀਮਾਂ ਦੀ ਐਂਟਰੀ ਹੋਈ ਹੈ ਅਤੇ ਮਾਣੰੂਕੇ, ਸਮਾਧ ਭਾਈ, ਸਲੀਣਾ, ਲੋਹਾਰਾ ਅਤੇ ਤੁੰਗਵਾਲੀ ਆਦਿ ਟੀਮਾਂ ਦੇ ਮੈਚ ਜਾਰੀ ਹਨ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ  13 ਮਾਰਚ ਨੂੰ ਆਲ ਓਪਨ ਕਬੱਡੀ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਫ਼ੱਕਰ ਬਾਬਾ ਦਾਮੰੂਸ਼ਾਹ ਦੀ ਮਜ਼ਾਰ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਅਤੇ ਲੰਗਰ ਹਾਲ ਵਿਚ ਸੰਗਤਾਂ ਦੇ ਖਾਣ, ਚਾਹਲੰਗਰ ਲਈ ਉੱਤਮ ਪ੍ਰਬੰਧ ਕੀਤਾ ਗਿਆ ਸੀ।  

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ