ਉੱਘੇ ਸਮਾਜ ਸੇਵੀ ਮਾਸਟਰ ਬਿੱਕਰ ਸਿੰਘ ਭਲੂਰ ਦੀ ਸੁਪਤਨੀ ਸਰਦਾਰਨੀ ਸੁਖਦੇਵ ਕੌਰ ਨਮਿਤ ਪਾਠ ਦਾ ਭੋਗ 13 ਮਾਰਚ ਨੂੰ

ਭਲੂਰ,12 ਮਾਰਚ (ਅਨੰਤ ਗਿੱਲ)-ਮੋਗਾ ਜ਼ਿਲ•ੇ ਦੇ ਹਲਕੇ ਬਾਘਾਪੁਰਾਣਾ ਨਾਲ ਸਬੰਧਤ ਪਿੰਡ ਭਲੂਰ ਦੇ ਜੰਮਪਲ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਦੀ ਧਰਮ ਪਤਨੀ ਮਾਤਾ ਸੁਖਦੇਵ ਕੌਰ ਪਿਛਲੇ ਦਿਨੀਂ ਇਸ ਸੰਸਾਰ ਤੋਂ ਚੱਲ ਵਸੇ ਹਨ। ਮਾਤਾ ਸੁਖਦੇਵ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ 13 ਮਾਰਚ 2018 ਦਿਨ ਮੰਗਲਵਾਰ ਨੂੰ ਗੁਰਦੁਆਰਾ ਸੁੱਖ ਸਾਗਰ ਸਾਹਿਬ ਪਿੰਡ ਭਲੂਰ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ । ਉਹਨਾਂ ਦਾ ਪਰਿਵਾਰ ਇਲਾਕੇ ਅੰਦਰ ਇਕ ਵੱਖਰੀ ਪਛਾਣ ਰੱਖਦਾ ਹੈ, ਜਿਸ ਕਰਕੇ ਮਾਤਾ ਸੁਖਦੇਵ ਕੌਰ ਦੇ ਅਚਾਨਕ ਤੁਰ ਜਾਣ ਨਾਲ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਮਾਸਟਰ ਬਿੱਕਰ ਸਿੰਘ ਹਾਂਗਕਾਂਗ,ਬੇਟੇ ਮਲਕੀਤ ਸਿੰਘ ਕੈਨੇਡਾ,ਕਰਮਜੀਤ ਸਿੰਘ ਕੈਨੇਡਾ, ਭਾਣਜੇ ਨਛੱਤਰ ਸਿੰਘ ਮੱਲ•ੀ, ਜ਼ੋਰਾ ਸਿੰਘ ਮੱਲ•ੀ ਅਤੇ ਸਮੁੱਚੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ।ਇਸ ਮੌਕੇ ਪ੍ਰਿੰਸੀਪਲ ਮਿਹਰ ਸਿੰਘ ਸੰਧੂ, ਜਸਕਰਨ ਲੰਡੇ, ਬੇਅੰਤ ਗਿੱਲ, ਚਰਨਜੀਤ ਗਿੱਲ,ਬਲਤੇਜ ਸਿੰਘ ਢਿੱਲੋਂ,  ਪੰਜਾਬੀ ਗਾਇਕ ਗਗਨ ਭਲੂਰੀਆ, ਡਾਕਟਰ ਬਸੰਤ ਸਿੰਘ ਸੰਧੂ,  ਸਾਹਿਤਕਾਰ ਜਸਵੀਰ ਭਲੂਰੀਆ, ਕਿਸਾਨ ਆਗੂ ਜਰਨੈਲ ਸਿੰਘ ਬਰਾੜ,ਡਾ ਦੇਵਿੰਦਰ ਸੈਫੀ,ਨਗਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਢਿੱਲੋਂ, ਲੈਕਚਰਾਰ ਹਰਮੇਲ ਸਿੰਘ, ਬੈਂਕ ਮੈਨੇਜਰ ਮਨਜੀਤ ਸਿੰਘ, ਬੈਂਕ ਮੈਨੇਜਰ ਪ੍ਰੀਤਮ ਕੁਮਾਰ ਸ਼ਾਹ ਆਦਿ ਵੱਲੋਂ ਵੀ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ।