ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਵਿਖੇ ਪੰਜਾਬੀ ਵਿਭਾਗ ਵੱਲੋਂ ‘ਵਿਰਾਸਤੀ ਸਵਾਲ-ਜੁਆਬ’ ਮੁਕਾਬਲੇ ਕਰਵਾਏ ਗਏ

ਮੋਗਾ, 12 ਮਾਰਚ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਦੀ ਸਮੁੱਚੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਪੰਜਾਬੀ ਵਿਭਾਗ ਵੱਲੋਂ ‘ਵਿਰਾਸਤੀ ਸਵਾਲ-ਜੁਆਬ’ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥਣਾਂ ਦੀ ਚੋਣ ਲਿਖਤੀ ਪ੍ਰੀਖਿਆ ਲੈ ਕੇ ਕੀਤੀ ਗਈ। ਲਿਖਤੀ ਪ੍ਰੀਖਿਆ ਵਿੱਚੋਂ ਚੁਣੀਆਂ ਗਈਆਂ ਚਾਰ ਟੀਮਾਂ ਸਤਲੁਜ, ਬਿਆਸ, ਰਾਵੀ ਅਤੇ ਚਿਨਾਬ ਦਾ ਸਟੇਜੀ ਸਵਾਲ-ਜੁਆਬ ਮੁਕਾਬਲਾ ਕਰਵਾਇਆ ਗਿਆ ਅਤੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਸੰਬੰਧਿਤ ਸਵਾਲਾਂ ਪੁੱਛੇ ਗਏ। ਹਰ ਇੱਕ ਟੀਮ ਵਿੱਚ 3 ਵਿਦਿਆਰਥਣਾਂ ਨੇ ਹਿੱਸਾ ਲਿਆ। ਕੁੱਲ 5 ਪੜ੍ਹਾਵਾਂ ਵਿੱਚ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕੁਇਜ਼ ਮਾਸਟਰ ਦੀ ਭੂਮਿਕਾ ਡਾ.ਬਲਜਿੰਦਰ ਕੌਰ, ਸਹਾਇਕ ਪ੍ਰੋਫ਼ੈਸਰ ਪੰਜਾਬੀ ਵਿਭਾਗ ਨੇ ਨਿਭਾਈ। ਟਾਇਮ ਕੀਪਿੰਗ ਦੀ ਭੂਮਿਕਾ ਸੁਨੀਤਾ ਰਾਣੀ, ਸਹਾਇਕ ਪ੍ਰੋਫ਼ੈਸਰ ਇਤਿਹਾਸ ਵਿਭਾਗ ਨੇ ਨਿਭਾਈ। ਅੰਕਾਂ ਦਾ ਲੇਖਾ ਜੋਖਾ ਸ਼ੀਤਲ ਨਈਅਰ, ਮੁਖੀ ਗਣਿਤ ਵਿਭਾਗ ਵੱਲੋਂ ਕੀਤਾ ਗਿਆ। ਜੇਤੂ ਟੀਮਾਂ ਵਿੱਚ ਪਹਿਲਾ ਸਥਾਨ ਸਤਲੁਜ ਟੀਮ, ਦੂਜਾ ਸਥਾਨ ਰਾਵੀ ਟੀਮ ਤੇ ਤੀਜਾ ਸਥਾਨ ਚਨਾਬ ਟੀਮ ਨੇ ਹਾਸਿਲ ਕੀਤਾ। ਸਹਾਇਕ ਪ੍ਰੋਫ਼ੈਸਰ ਪਵਨਜੀਤ ਕੌਰ ਨੇ ਦੂਜੇ ਵਿਭਾਗਾਂ ਦੇ ਸਹਿਯੋਗੀ ਅਧਿਆਪਕਾਂ ਦਾ ਧੰਨਵਾਦ ਕੀਤਾ।ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ, ਉੱਪ-ਪਿੰ੍ਰਸੀਪਲ ਮੈਡਮ ਗੁਰਜੀਤ ਕੌਰ ਤੇ ਸਹਾਇਕ ਪ੍ਰੋ.ਸਤਵਿੰਦਰ ਕੌਰ, ਮੁਖੀ ਇਤਿਹਾਸ ਵਿਭਾਗ, ਸਹਾਇਕ ਪੋ੍ਰ.ਰਵਨੀਤ ਕੌਰ, ਮੁਖੀ ਸੰਗੀਤ ਵਿਭਾਗ ਤੇ ਸੀਨੀਅਰ ਸਟਾਫ਼ ਦਫ਼ਤਰੀ ਅਮਲਾ ਦੇ ਕਰ ਕਮਲਾਂ ਨਾਲ ਜੇਤੂ ਵਿਦਿਆਰਥਣਾਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਮੈਡਲ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ।