ਪਿੰਡ ਲੰਗੇਆਣਾ ਵਿਖੇ ਲਗਾਏ ਅੱਖਾਂ ਦੇ ਚੈਕਅੱਪ ਕੈਂਪ ਦੌਰਾਨ 114 ਮਰੀਜ਼ ਅਪਰੇਸ਼ਨ ਲਈ ਚੁਣੇ

ਸਮਾਲਸਰ,12 ਮਾਰਚ (ਗਗਨਦੀਪ): ਇੰਗਲੈਂਡ ਨਿਵਾਸੀ ਨਛੱਤਰ ਸਿੰਘ ਵਾਸੀ ਭੇਖਾ ਵੱਲੋਂ ਜਿਲਾ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਪਿੰਡ ਲੰਗੇਆਣਾ ਪੁਰਾਣਾ ਵਿਖੇ ਲਗਾਏ ਗਏ ਅੱਖਾਂ ਦੇ ਵਿਸ਼ਾਲ ਚੈਕਅੱਪ ਅਤੇ ਲੈਂਜ਼ ਕੈਂਪ ਦਾ ਬਹੁਤ ਵੱਡੀ ਪੱਧਰ ਤੇ ਲੋੜਵੰਦ ਲੋਕਾਂ ਨੂੰ ਫਾਇਦਾ ਹੋਇਆ । ਇਸ ਕੈਂਪ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਤੇ ਉਹਨਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ ਅਤੇ 114 ਮਰੀਜਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ । ਇਸ ਕੈਂਪ ਦਾ ਉਦਘਾਟਨ ਪ੍ਵਾਸੀ ਭਾਰਤੀ ਸ. ਨਛੱਤਰ ਸਿੰਘ ਵਾਸੀ ਯੂ.ਕੇ. ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪਰਵਾਸੀ ਆਪਣੇ ਦੇਸ਼ ਦੀ ਮਿੱਟੀ ਨੂੰ ਵੀ ਉਨਾ ਹੀ ਪਿਆਰ ਕਰਦੇ ਹਨ, ਇਸੇ ਲਈ ਉਹ ਵਿਦੇਸ਼ਾਂ ਵਿੱਚ ਬੈਠੇ ਵੀ ਪੰਜਾਬੀਆਂ ਦੇ ਡਿੱਗ ਰਹੇ ਸਿਹਤ ਦੇ ਮਿਆਰ ਨੂੰ ਦੇਖਦੇ ਹੋਏ ਲੋਕਾਂ ਨੂੰ ਸਿਹਤਮੰਦ ਬਨਾਉਣ ਲਈ ਉਪਰਾਲੇ ਕਰ ਰਹੇ ਹਨ । ਉਹਨਾਂ ਸ. ਨਛੱਤਰ ਸਿੰਘ ਯੂ.ਕੇ. ਦਾ ਕੈਂਪ ਆਯੋਜਿਤ ਕਰਨ ਲਈ ਧੰਨਵਾਦ ਵੀ ਕੀਤਾ । ਇਸ ਕੈਂਪ ਵਿੱਚ ਕਿਰਨ ਆਈ ਕੇਅਰ ਹਸਪਤਾਲ ਰਾਮਪੁਰਾ ਦੀ ਟੀਮ ਵੱਲੋਂ ਡਾ: ਕਰਨ ਸਾਰਵਲ ਦੀ ਅਗਵਾਈ ਵਿੱਚ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਤੇ ਅਪਰੇਸ਼ਨ ਲਈ ਚੁਣੇ ਗਏ ਮਰੀਜਾਂ ਵਿੱਚੋਂ ਜਿਆਦਾਤਰ ਨੂੰ ਅੱਜ ਹੀ ਹਸਪਤਾਲ ਦੀਆਂ ਬੱਸਾਂ ਰਾਹੀਂ ਰਾਮਪੁਰਾ ਸ਼ਿਫਟ ਕਰ ਦਿੱਤਾ ਗਿਆ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਵੱਲੋਂ ਸ. ਨਛੱਤਰ ਸਿੰਘ ਅਤੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਬਾਬਾ ਲਾਲ ਦਾਸ ਜੀ, ਹਰਜਿੰਦਰ ਸਿੰਘ ਚੁਗਾਵਾਂ, ਸੀ. ਮੀਤ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਜਿਲਾ ਮੀਤ ਪ੍ਧਾਨ ਵਰਿੰਦਰ ਸਿੰਘ ਭੇਖਾ, ਬਲਾਕ ਮੋਗਾ ਦੋ ਦੇ ਪ੍ਧਾਨ ਰਮਨਪ੍ੀਤ ਸਿੰਘ ਬਰਾੜ, ਬਾਘਾ ਪੁਰਾਣਾ ਦੇ ਪ੍ਧਾਨ ਅਵਤਾਰ ਸਿੰਘ ਘੋਲੀਆ, ਰਾਮ ਸਿੰਘ ਭੇਖਾ, ਪਰਮਜੀਤ ਸਿੰਘ, ਜਗਦੇਵ ਬਰਾੜ, ਹਰਬੰਸ ਸਿੰਘ ਭੇਖਾ, ਅਵਤਾਰ ਸਿੰਘ, ਗੁਰਦੀਪ ਸਿੰਘ ਚਹਿਲ, ਸੂਬੇਦਾਰ ਦੁੱਲਾ ਸਿੰਘ ਅਤੇ ਨੰਬਰਦਾਰ ਗੁਰਦੇਵ ਸਿੰਘ ਆਦਿ ਹਾਜ਼ਰ ਸਨ ।