ਧਰਮਕੋਟ ਵਿਖੇ ਹਲਕਾ ਇੰਚਾਰਜ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ’ਚ ਹੋਈ ਪਾਰਟੀ ਮੀਟਿੰਗ, ਆਮ ਆਦਮੀ ਪਾਰਟੀ ਵਲੋਂ 15 ਸਰਕਲ ਪ੍ਰਧਾਨ ਨਿਯੁਕਤ

ਧਰਮਕੋਟ, 12 ਮਾਰਚ (ਜਸ਼ਨ)-ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੀ ਮੀਟਿੰਗ ਹਲਕਾ ਇੰਚਾਰਜ ਦਲਜੀਤ ਸਿੰਘ ਸਦਰਪੁਰਾ ਪੰਜਾਬ ਪ੍ਰਧਾਨ ਪੀ. ਡੀ. ਐਫ. ਏ. ਦੀ ਅਗਵਾਈ ‘ਚ ਹੋਈ , ਜਿਸ ਵਿਚ ਆਮ ਆਦਮੀ ਦੇ ਜ਼ਿਲਾ ਪ੍ਰਧਾਨ ਨਸੀਬ ਬਾਵਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਅਤੇ ਹਲਕਾ ਇੰਚਾਰਜ ਦਲਜੀਤ ਸਿੰਘ ਸਦਰਪੁਰਾ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ 15 ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ। 

ਇਹਨਾਂ ਵਿਚ ਲਛਮਣ ਸਿੰਘ ਸਿੱਧੂ ਸਰਕਲ ਪ੍ਰਧਾਨ ਧਰਮਕੋਟ, ਇੰਦਰਜੀਤ ਸਿੰਘ ਫਤਿਹਗੜ ਪੰਜਤੂਰ, ਵਿਕਰਮ ਸਿੰਘ ਧਰਮ ਸਿੰਘ ਵਾਲਾ, ਇਕੱਤਰ ਸਿੰਘ ਕੋਟ ਈਸੇ ਖਾਂ, ਬਲਵਿੰਦਰ ਸਿੰਘ ਮਨਾਵਾਂ, ਸੁਖਪਾਲ ਸਿੰਘ ਖੋਸਾ ਕੋਟਲਾ, ਰਣਜੀਤ ਸਿੰਘ ਢੋਲੇ ਵਾਲਾ, ਅੰਮਿ੍ਤਪਾਲ ਸਿੰਘ ਕਮਾਲ ਕੇ, ਸੁਖਦੇਵ ਸਿੰਘ ਬੱਡੂਵਾਲ, ਮਨਜਿੰਦਰ ਸਿੰਘ ਕਿਸਨਪੁਰਾ ਕਲਾਂ, ਸੁਖਦੇਵ ਸਿੰਘ ਕੜਿਆਲ, ਗੁਰਮੇਜ ਸਿੰਘ ਫਤਿਹਗੜ ਕੋਰੋਟਾਣਾ, ਪ੍ਰੀਤਇੰਦਰ ਸਿੰਘ ਮਹਿਣਾ, ਹਰਦੀਪ ਸਿੰਘ ਕਪੂਰੇ, ਸਤਵਿੰਦਰ ਸਿੰਘ ਸਰਕਲ ਪ੍ਰਧਾਨ ਭਿੰਡਰ ਕਲਾਂ ਨਿਯੁਕਤ ਕੀਤੇ ਗਏ । ਇਸ ਮੌਕੇ ਜ਼ਿਲਾ ਪ੍ਰਧਾਨ ਨਸੀਬ ਬਾਵਾ ਨੇ ਕਿਹਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ ਤੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਵਿਚ ਹੀ ਲੋਕ ਮੌਜੂਦਾ ਕਾਂਗਰਸ ਸਰਕਾਰ ਤੋਂ ਵੀ ਤੋਬਾ ਕਰਨ ਲੱਗੇ ਹਨ । ਇਸ ਮੌਕੇ ਦਲਜੀਤ ਸਿੰਘ ਸਦਰਪੁਰਾ ਨੇ ਆਖਿਆ ਕਿ ਹਲਕਾ ਧਰਮਕੋਟ ‘ਚ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਲਈ ਬੂਥ ਲੈਵਲ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਪਾਰਟੀ ਲਈ ਮਿਹਨਤ ਕਰਨ ਵਾਲੇ ਵਲੰਟੀਅਰਾਂ ਨੂੰ ਉਨਾਂ ਦਾ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ । ਇਸ ਮੌਕੇ ਗੁਰਬਖਸ ਸਿੰਘ ਬਾਜੇ ਕੇ, ਤਜਿੰਦਰ ਲਵਲੀ ਜਰਨਲ ਸੈਕਟਰੀ, ਸਿਮਰਜੀਤ ਰਾਮਗੜ, ਬਾਬੂ ਭਿੰਡਰ ਜ਼ਿਲਾ ਮੀਤ ਪ੍ਰਧਾਨ, ਗੁਰਚਰਨ ਸਿੰਘ ਜਰਨਲ ਸਕੱਤਰ ਮਾਲਵਾ ਜ਼ੋਨ, ਜੱਜਪਾਲ ਸਿੰਘ ਬਲਾਕ ਇੰਚਾਰਜ, ਜਸਪਾਲ ਖੋਸਾ ਰਣਧੀਰ, ਰਜਿੰਦਰ ਸਿੰਘ, ਰਾਜਵੀਰ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਤੇ ਜਗਦੇਵ ਸਿੰਘ ਹਾਜ਼ਰ ਸਨ ।