ਪਲਸ ਪੋਲੀਓ ਮੁਹਿੰਮ ਦੌਰਾਨ ਮੋਗਾ ਜਿਲੇ ਅੰਦਰ ਵੱਖ ਵੱਖ ਬੂਥਾਂ ਤੇ ਪੋਲੀਓ ਬੂੰਦਾ ਪਿਆਈਆਂ ਗਈਆਂ

ਮੋਗਾ,11 ਮਾਰਚ (ਜਸ਼ਨ) :ਅੱਜ ਸਿਹਤ ਵਿਭਾਗ ਮੋਗਾ ਵੱਲੋਂ ਪਲਸ ਪੋਲੀਓ ਮੁਹਿੰਮ ਦੌਰਾਨ ਜਿਲੇ  ਅੰਦਰ ਵੱਖ ਵੱਖ ਬੂਥਾਂ ਤੇ ਪੋਲੀਓ ਬੂੰਦਾ ਪਿਆਈਆਂ ਗਈਆਂ । ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਹੈ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋ ਵਾਝਾਂ ਨਾ ਰਹੇ ਅਤੇ ਤਾਂ ਜੋ ਪੋਲੀਓ ਦੀ ਬਿਮਾਰੀ ਮੁੜ ਨਾ ਆ ਸਕੇ ਅਤੇ ਸਮਾਜ ਹਮੇਸ਼ਾ ਤੰਦਰੁਸਤ ਰਹੇ।  ਉਨਾ ਕਿਹਾ ਕਿ ਜ਼ਿਲੇ ਵਿਚ 509 ਬੂਥਾਂ ਤੇ ਤਿੰਨਾਂ ਦਿਨਾ ਵਿੱਚ  ਸਿਹਤ ਵਿਭਾਗ ਦੀਆਂ 882 ਟੀਮਾਂ ਵੱਲੋ 0 ਤੋਂ 5 ਸਾਲ ਤੱਕ ਦੇ 1,14,556 ਬੱਚਿਆ ਨੂੰ  ਪੋਲੀਓ  ਬੂੰਦਾ ਪਿਆਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਵਿਚੋਂ ਅੱਜ 48 ਪ੍ਰਤੀਸ਼ਤ ਟੀਚੇ ਦੀ ਪ੍ਰਾਪਤੀ ਕਰ ਲਈ ਗਈ ਹੈ ਜਦਕਿ ਬਾਕੀ ਬੱਚਿਆਂ ਨੂੰ ਅਗਲੇ ਦੋ ਦਿਨਾਂ ਵਿਚ ਘਰ ਘਰ ਜਾ ਕੇ ਪੋਲਿਓ ਬੂੰਦਾ ਪਿਆ ਦਿੱਤੀਆਂ ਜਾਣਗੀਆ । ਉਹਨਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਸਿਹਤ ਵਿਭਾਗ ਦੇ ਸਟਾਫ ਨਾਲ ਵੱਖ ਵੱਖ ਨਰਸਿੰਗ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਦੇ ਵੀ ਭਰਪੂਰ ਸਹਿਯੋਗ ਦੇ ਰਹੇ ਹਨ।