ਏ.ਟੀ.ਐਮ ਲੁੱਟ, ਸਨੈਚਿੰਗ ਅਤੇ ਚੋਰੀ ਦੇ ਮਾਮਲਿਆਂ ਵਿਚ ਲੋੜੀਂਦਾ ਭਗੌੜਾ ਅਪਰਾਧੀ ਆਇਆ ਪੁਲਿਸ ਦੇ ਅੜਿੱਕੇ

ਫਿਰੋਜ਼ਪੁਰ ,11 ਮਾਰਚ (ਪੰਕਜ ਕੁਮਾਰ)-ਆਏ ਦਿਨ ਚੋਰੀ ਡਕੈਤੀ ਅਤੇ ਲੁੱਟ ਖੋਹ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਜਿਥੇ ਆਮ ਲੋਕ ਪ੍ਰੇਸ਼ਾਨ ਹਨ ਉਥੇ ਹੀ ਵੱਧ ਰਹੇ ਅਪਰਾਧਿਕ ਮਾਮਲਿਆਂ ਨੇ ਪੁਲਿਸ ਦੀ ਨੱਕ ਵਿਚ ਦਮ ਕੀਤਾ ਹੋਇਆ ਹੈ  । ਪੰਜਾਬ ਦੇ ਡੀ ਜੀ ਪੀ ਦੇ ਹੁਕਮਾਂ ਅਨੁਸਾਰ ਪੰਜਾਬ ਵਿਚ ਅਮਨ ਅਮਾਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਨੇ ਅਪਰਾਧੀਆਂ ਖਿਲਾਫ ਮੁਹਿੰਮ ਚਲਾਉਂਦਿਆਂ ਵੱਡੇ ਛੋਟੇ ਅਪਰਾਧੀਆਂ ਤੇ ਨਕੇਲ ਕੱਸਣੀ ਸ਼ੁਰੂ ਕਰ ਦਿਤੀ ਹੈ ਇਸੇ ਕੜੀ ਵਿਚ ਜ਼ਿਲਾ ਫਿਰੋਜ਼ਪੁਰ ਦੀ ਪੁਲਿਸ ਨੇ ਵੱਖ ਵੱਖ ਅਪਰਾਧਿਕ ਮਾਮਲਿਆਂ ਵਿਚ ਕਈ ਚਿਰ ਤੋਂ ਪੁਲਿਸ ਨੂੰ ਲੋੜੀਂਦਾ ਇਕ ਭਗੌੜੇ ਅਪਰਾਧੀ ਨੂੰ 1100 ਨਸ਼ੀਲੀ ਗੋਲੀਆਂ ਸਣੇ ਗਿਰਫ਼ਤਾਰ ਕੀਤਾ ਹੈ ਜਿਸ ਤਂੋ ਪੁੱਛਗਿੱਛ ਕੀਤੀ ਜਾ ਰਹੀ ਹੈ  ।  ਫਿਰੋਜ਼ਪੁਰ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਜਦੋ ਪੁਲਿਸ ਦੇ ਹੱਥੀਂ ਵੱਖ ਵੱਖ ਜ਼ਿਲਿਆਂ ਦੀ ਪੁਲਿਸ ਨੂੰ ਮੌਸਟ ਵਾਂਟਿਡ ਭਗੌੜਾ ਗਿ੍ਰਫਤ ਵਿਚ ਆਇਆ ਜਿਸਤੇ ਲੁੱਟ ਖੋਹ, ਡਕੈਤੀ, ਚੇਨ ਸਨੈਚਿੰਗ ਵਰਗੀਆਂ ਕਈ ਵਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਦਰਜ ਹਨ ।  ਪੁਲਿਸ ਮੁਤਾਬਿਕ ਇਸਦਾ ਤਾਲੁਕ ਕਈ ਹੋਰ ਵੱਡੇ ਗੈਂਗ ਅਤੇ ਲੁਟੇਰਿਆਂ ਨਾਲ ਹੋ  ਸਕਦੇ ਸਨ  ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਤੇ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਜਿਸ ਤੋਂ ਪੁੱਛਗਿੱਛ ਵਿਚ ਕਈ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ    ।