ਫੱਕਰ ਬਾਬਾ ਦਾਮੂੰ ਸਾਹ ਦੀ ਯਾਦ ਵਿਚ 36 ਵਾਂ ਸਲਾਨਾ ਖ਼ੇਡ ਮੇਲਾ ਧੂਮ ਧੜੱਕੇ ਸ਼ੁਰੂ

ਮੋਗਾ,11 ਮਾਰਚ(ਜਸ਼ਨ)ਪਿੰਡ ਲੋਹਾਰਾ ਵਿਖੇ ਸ਼ੁਸੋਬਿਤ ਆਸਥਾ ਦੇ ਪ੍ਰਸਿੱਧ ਕੇਂਦਰ ਫੱਕਰ ਬਾਬਾ ਦਾਮੂੰ ਸ਼ਾਹ ਦੀ ਯਾਦ ਵਿਚ ਹੋਣ ਵਾਲਾ ਸਲਾਨਾ 36 ਵਾਂ ਖ਼ੇਡ ਟੂਰਨਾਮੈਂਟ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਐਸ ਡੀ ਐਮ ਕਮ ਰਿਸਵੀਰ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਗੁਰਵਿੰਦਰ ਸਿੰਘ ਜੌਹਲ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਨੌਜ਼ਵਾਨ ਆਗੂ ਗੁਰਸ਼ਰਨਬੀਰ ਸਿੰਘ ਪੈਗੀ ਹੁੰਦਲ, ਡੀ ਐਸ ਪੀ ਧਰਮਕੋਟ ਅਜੈਰਾਜ ਸਿੰਘ, ਥਾਣਾ ਮੁਖੀ ਭੁਪਿੰਦਰ ਸਿੰਘ ਕੋਟ ਈਸੇ ਖਾਂ,  ਰਮੇਸ਼ ਕੁਮਾਰ ਤਹਿਸੀਲਦਾਰ ਧਰਮਕੋਟ, ਪ੍ਰਸ਼ੋਤਮ ਲਾਲ ਨਾਇਬ ਤਹਿਸੀਲਦਾਰ, ਕਾਰਜ ਸਾਧਕ ਅਫ਼ਸਰ ਦਵਿੰਦਰ ਤੂਰ, ਸੋਢੀ ਰਾਮ ਐਸ ਡੀ ਓ, ਅਮਨਪ੍ਰੀਤ ਸਿੰਘ ਸੈਕਟਰੀ ਮਾਰਕੀਟ ਕਮੇਟੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਉਦਘਾਟਨ ਮੌਕੇ ਸੰਬੋਧਨ ਕਰਦਿਆਂ ਐਸ ਡੀ ਐਮ ਜੌਹਲ ਨੇ ਕਿਹਾ ਕਿ ਖ਼ੇਡਾਂ ਨੌਜ਼ਵਾਨਾਂ ਨੂੰ ਨਸ਼ਿਆ ਵਰਗੀ ਗੰਦੀ ਲਾਹਨਤ ਤੋਂ ਦੂਰ ਰਹਿ ਕੇ ਸਰੀਰਕ ਸੰਭਾਲ ਕਰਦੇ ਹੋਏ ਖ਼ੇਡਾਂ ’ਚ ਅੱਗੇ ਵੱਧਣ ਵੱਲ ਪ੍ਰੇਰਿਤ ਕਰਦੀਆਂ ਹਨ । ਉਨਾਂ ਕਿਹਾ ਕਿ ਖ਼ੇਡਾਂ ਖ਼ੇਡ ਸਰੀਰਕ ਕਸਰਤ ਕਰਨ ਵਾਲੇ ਨੌਜ਼ਵਾਨ ਸਰੀਰਕ ਤੌਰ ਤੇ ਵਧੇਰੇ ਤੰਦਰੁਸਤ ਰਹਿੰਦੇ ਹਨ। ਉਨਾਂ ਕਿਹਾ ਕਿ ਅੱਜ ਖ਼ੇਡਾਂ ਦੇ ਖ਼ੇਤਰ ਵਿਚ ਨੌਜ਼ਵਾਨ ਅਹਿਮ ਪ੍ਰਾਪਤੀਆਂ ਕਰ ਰਹੇ ਹਨ। ਉਨਾਂ ਨੌਜ਼ਵਾਨਾਂ ਨੂੰ ਖ਼ੇਡ ਦੀ ਭਾਵਨਾ ਨਾਲ ਖ਼ੇਡਦੇ ਹੋਏ ਅੱਗੇ ਵੱਧਣ ਦੀ ਅਪੀਲ ਕੀਤੀ। ਇਸ ਮੌਕੇ ਕਬੱਡੀ 58 ਕਿਲੋ ਦੇ ਖ਼ੇਡ ਮੁਕਾਬਲੇ ਸ਼ੁਰੂ ਹੋਏ। ਪ੍ਰਬੰਧਕਾਂ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ 10,11 ਅਤੇ 12 ਮਾਰਚ ਕਬੱਡੀ 58 ਕਿਲੋ, 75 ਕਿਲੋ ਅਤੇ ਓਪਨ ਦੇ ਮੁਕਾਬਲੇ ਹੋਣਗੇ ਜਦੋਂ 13 ਮਾਰਚ ਨੂੰ ਕਬੱਡੀ ਆਲ ਓਪਨ ਦੀਆਂ ਪੰਜਾਬ ਭਰ ਦੀਆਂ ਸਿਰਕੱਢ ਟੀਮਾਂ ਦੇ ਫ਼ਸਵੇਂ ਭੇੜ ਦੇਖਣਯੋਗ ਹੋਣਗੇ। ਉਨਾਂ ਕਿਹਾ ਕਿ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਅਵੱਲ ਰਹਿਣ ਵਾਲੇ ਕਬੱਡੀ ਆਲ ਓਪਨ ਦੇ ਬੈਸਟ ਰੇਡਰ ਅਤੇ ਬੈਸਟ ਜਾਫ਼ੀ ਦਾ ਸਵਰਾਜ ਟਰੈਕਟਰਾਂ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਕਿਹਾ ਕਿ ਖ਼ਿਡਾਰੀਆਂ ਅਤੇ ਖ਼ੇਡ ਪ੍ਰੇਮੀਆਂ ਲਈ ਸਾਰੇ ਬਣਦੇ ਪ੍ਰਬੰਧ ਮਕੁੰਮਲ ਕੀਤੇ ਗਏ ਹਨ ਤਾਂ ਜੋਂ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾਂ ਆਵੇ। ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ 15 ਮਾਰਚ ਦਿਨ ਨੂੰ ਵੀਰਵਾਰ ਖ਼ੇਡ ਸਟੇਡੀਅਮ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਗੁਰਦਾਸ ਮਾਨ ਤੋਂ ਇਲਾਵਾ ਸੁਰਜੀਤ ਭੁੱਲਰ, ਲਖਵਿੰਦਰ ਵਡਾਲੀ, ਸੁਨੰਦਾ ਸ਼ਰਮਾ, ਆਤਮ ਬੁੱਢੇਵਾਲੀਆਂ ਪ੍ਰਤਿਭਾ ਦਾ ਪ੍ਰਗਟਾਵਾ ਕਰਨਗੇ।   

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ