ਪੰਜਾਬੀ ਸਾਹਿਤ ਸਭਾ ਬਰਗਾੜੀ ਦੀ ਮਹੀਨਾਵਾਰ ਮੀਟਿੰਗ ਹੋਈ

ਬਰਗਾੜੀ,11 ਮਾਰਚ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ)-ਪੰਜਾਬੀ ਸਾਹਿਤ ਸਭਾ ਬਰਗਾੜੀ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਨੀ ਅਤੇ ਸੂਬੇਦਾਰ ਮੁਨਸ਼ੀ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ ਵਿਖੇ ਹੋਈ। ਇਸ ਬੈਠਕ ‘ਚ ਸਭ ਤੋਂ ਪਹਿਲਾ ਵਿੱਛੜ ਚੁੱਕੇ ਉੱਘੇ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਦੀ ਮੌਤ ਤੇ ਦੁੱਖ  ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਜ਼ਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਸਭਾ ਦੇ ਪ੍ਰਧਾਨ ਸਤਨਾਮ ਬੁਰਜ ਹਰੀਕਾ ਅਤੇ ਮਨਪ੍ਰੀਤ ਸਿੰਘ ਬਰਗਾੜੀ  ਵੱਲੋਂ ਪਿਛਲੇ ਸਮੇਂ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਆਉਣ ਵਾਲੇ ਦਿਨਾ ‘ਚ ਪੰਜਾਬੀ ਸਾਹਿਤ ਦੇ ਨਾਮਵਰ ਸ਼ਾਇਰ ਬਲਦੇਵ ਸਿੰਘ ਫੌਜੀ ਭਗਤਾਂ ਦੀ ਪਹਿਲੀ ਪੁਸਤਕ ‘ਟਾਕੋਰਾ’ ਨੂੰ ਲੋਕ ਨੂੰ ਸਮਰਪਿਤ ਕਰਨ ਅਤੇ ਉੱਭਰਦੇ ਸਾਹਿਤਕਾਰ ਰਮਿੰਦਰ ਫਰੀਦਕੋਟੀ ਦੇ ਨਾਲ ਰੂ-ਬਰੂ  ਲਈ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਸਮੇਂ ਹਾਜ਼ਰ ਸਾਹਿਤਕਾਰਾਂ ਨੇ ਆਪਣੀਆਂ-ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ। ਇਸ ਸਮੇਂ ਸੂਬੇਦਾਰ ਮੁਨਸ਼ੀ ਸਿੰਘ, ਬਲਵਿੰਦਰ ਸਿੰਘ ਚਾਨੀ, ਟੇਕ ਚੰਦ ਅਰਸ਼ੀ, ਈਸ਼ਰ ਸਿੰਘ ਲੰਭਵਾਲੀ, ਸੁਖਰਾਜ ਸਿੰਘ ਗੋਂਦਾਰਾ, ਸਤਨਾਮ ਬੁਰਜ ਹਰੀਕਾ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਮੰਡ, ਗੁਰਸੇਵਕ ਸਿੰਘ ਬਰਗਾੜੀ, ਅੰਗਰੇਜ਼ ਸਿੰਘ ਭੱਟੀ, ਗੁਰਪ੍ਰੀਤ ਮਾਨ ਮੌੜ, ਬਲਦੇਵ ਸਿੰਘ ਗੋਂਦਾਰਾ, ਕੁਲਵਿੰਦਰ ਸਿੰਘ ਚਾਨੀ ਆਦਿ ਹਾਜ਼ਰ ਸਨ।