ਪੰਜਾਬ ਇੰਸਟੀਚਿੳੂਟ ਆਫ ਟੈਕਨੋਲਜੀ, ਗੁਰੂ ਤੇਗ ਬਹਾਦਰਗੜ ਵਿਖੇ ਆਪਟੇਮਾਈਜੇਸ਼ਨ ‘ਤੇ ਲੈਕਚਰ ਦਾ ਆਯੋਜਨ

ਮੋਗਾ, 10 ਮਾਰਚ (ਜਸ਼ਨ)- ਪੰਜਾਬ ਇੰਸਟੀਚਿੳੂਟ ਆਫ ਟੈਕਨੋਲਜੀ, ਗੁਰੂ ਤੇਗ ਬਹਾਦਰਗੜ ਵਿਖੇ ਆਪਟੇਮਾਈਜੇਸ਼ਨ ‘ਤੇ ਇਕ ਮਾਹਰ ਲੈਕਚਰ ਦਾ ਆਯੋਜਨ ਕੀਤਾ ਗਿਆ। ਡਾਇਰੈਕਟਰ ਡਾ: ਅਮਿਤ ਕੁਮਾਰ ਮਨੋਚਾ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਦੌਰਾਨ ਪ੍ਰੋਫੈਸਰ ਅਤੇ ਸਾਬਕਾ ਮੁਖੀ ਇਲੈਕਟ੍ਰੀਕਲ ਐਂਡ ਇੰਸਟਰੂਮੈਂਟੇਸ਼ਨ ਵਿਭਾਗ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਸਪੀਕਰ ਡਾ: ਮਨਦੀਪ ਸਿੰਘ ਨੇ ਵੱਖ ਵੱਖ ਵਿਭਾਗਾਂ (ਇਲੈਕਟ੍ਰੀਕਲ, ਮਕੈਨੀਕਲ, ਸਿਵਲ ਅਤੇ ਕੰਪਿਊਟਰ ਸਾਇੰਸ) ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਚਾਰ ਵਟਾਂਦਰੇ ਰਾਹੀਂ ਵੱਖ ਵੱਖ ਤਕਨੀਕਾਂ ਦੀ ਅਨੁਕੂਲਤਾ ਨਾਲ ਭਾਰਤੀ ਉਦਯੋਗ ਨੂੰ ਪ੍ਰਭਾਵਤ ਕਰਨ ’ਤੇ ਚਾਣਨਾ ਪਾਉਂਦਿਆਂ ਅਨੁਕੂਲਨ ਤਕਨੀਕਾਂ ਦੇ ਮਹੱਤਵ ਨੂੰ ਉਜਾਗਰ ਕੀਤਾ। ਇਹ ਲੈਕਚਰ ਵਿਦਿਆਰਥੀਆਂ ਦਾ ਸਪੀਕਰ ਨਾਲ ਇਕ ਬਹੁਤ ਹੀ ਪ੍ਰਭਾਵੀ ਪਰਸਪਰ ਸੰਚਾਲਨ ਕਰਨ ਵਾਲਾ ਸੈਸ਼ਨ ਹੋ ਨਿਬੜਿਆ ।
ਇਸ ਮੌਕੇ ਉਹਨਾਂ ਨਵੀਆਂ ਖੋਜਾਂ ਅਤੇ ਸਰੋਤਾਂ ਦੀ ਪ੍ਰਭਾਵੀ ਵਰਤੋਂ ਨਾਲ ਸੰਬੰਧਿਤ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ। ਵਿਦਿਆਰਥੀਆਂ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਵੱਖ ਵੱਖ ਅਨੁਕੂਲਨ ਤਕਨੀਕਾਂ ਬਾਰੇ ਅਹਿਮ ਅਤੇ ਗੁਣਵੱਤਾ ਭਰਪੂਰ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਾਈਸ ਚਾਂਸਲਰ, ਐਮ ਆਰ ਐੱਸ ਪੀ ਟੀ ਯੂ, ਪ੍ਰੋ: ਡਾ: ਮੋਹਨ ਪਾਲ ਸਿੰਘ ਈਸ਼ਰ ਅਤੇ ਰਜਿਸਟਰਾਰ ਪ੍ਰੋ: ਡਾ: ਜਸਬੀਰ ਸਿੰਘ ਹੁੰਦਲ ਨੇ ਇਸ ਆਯੋਜਨ ’ਤੇ ਇੰਸਟੀਚਿਊਟ ਨੂੰ ਵਧਾਈ ਦਿੱਤੀ। ਪਿ੍ਰੰਸੀਪਲ ਇੰਜ ਸੁਰੇਸ਼ ਕੁਮਾਰ ਸਰਕਾਰੀ ਪਾਲੀਟੈਕਨਿਕ ਕਾਲਜ, ਜੀ ਟੀ ਬੀ ਗੜ (ਮੋਗਾ) ਨੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਲੈਕਚਰ ਕਰਵਾਉਣ ਦੀ ਅਪੀਲ ਕੀਤੀ ਤਾਂ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਲਈ ਰਾਹ ਦਸੇਰਾ ਸਾਬਤ ਹੋ ਸਕਣ। ਇਸ ਮੌਕੇ ‘ਤੇ ਸਹਾਇਕ ਰਜਿਸਟਰਾਰ ਸ੍ਰੀ ਰਾਕੇਸ ਕੁਮਾਰ, ਪੀ ਆਈਟੀ, ਜੀਟੀਬੀ ਗੜ ਅਤੇ ਕਾਲਜ ਦੇ ਪ੍ਰੌਫੈਸਰ ਅਤੇ ਵਿਦਅਿਾਰਥੀ ਮੌਜੂਦ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


