ਦੇਸ਼ ਭਗਤ ਫ਼ਾਊਡੇਸ਼ਨ ਗਰੁੱਪ ਆਫ਼ ਇੰਸਟੀਚਿਊਟ ਡਗਰੂ ਵਿਖੇ ਪੰਜਾਬ ਸਰਕਾਰ ਦੇ‘ਘਰ ਘਰ ਰੋਜ਼ਗਾਰ ਪ੍ਰੋਗਰਾਮ‘ ਤਹਿਤ ਰੋਜ਼ਗਾਰ ਮੇਲਾ ਆਯੋਜਿਤ

ਮੋਗਾ 7 ਮਾਰਚ:(ਜਸ਼ਨ) :ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ‘ਘਰ ਘਰ ਰੋਜ਼ਗਾਰ ਪ੍ਰੋਗਰਾਮ‘ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਰਹੇ ਹਨ।ਇਹ ਪ੍ਰਗਟਾਵਾ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰ. ਸੁਖਪ੍ਰੀਤ ਸਿੰਘ ਸਿੱਧੂ ਨੇ ਅੱਜ ਦੇਸ਼ ਭਗਤ ਫ਼ਾਊਂਡੇਸ਼ਨ ਗਰੁੱਪ ਆਫ਼ ਇੰਸਟੀਚਿਊਟ ਡਗਰੂ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨ ਉਪਰੰਤ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਕੈਪਟਨ ਸਰਕਾਰ ਦੇ ਇਨਾਂ ਰੋਜ਼ਗਾਰ ਮੇਲਿਆਂ ਰਾਹੀ ਬੇਰੋਜ਼ਗਾਰ ਨੌਜਵਾਨਾਂ ਦੇ ਰੋਜ਼ਗਾਰ ਪ੍ਰਾਪਤੀ ਦੇ ਸੁਪਨੇ ਸਾਕਾਰ ਹੋਣਗੇ। ਉਨਾਂ ਨੌਜਵਾਨਾਂ ਨੂੰ ਇਨਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਰਾਹੀ ਨੌਕਰੀ ਦੇ ਚਾਹਵਾਨ ਪ੍ਰਾਰਥੀ ਆਪਣਾ ਨਾਮ ਆਨ-ਲਾਈਨ ਪੋਰਟਲ www.ghargharrozgar.punjab.gov.in     ਦਰਜ ਕਰ ਸਕਦੇ ਹਨ।
            ਇਸ ਰੋਜਗਾਰ ਮੇਲੇ ਵਿੱਚ 428 ਬੇਰੋਜ਼ਗਾਰ ਨੌਜਵਾਨਾਂ ਵੱਲੋ ਆਪਣੇ ਨਾਮ ਰਜਿਸਟਰਡ ਕਰਵਾਏ ਗਏ, ਜਿਨਾਂ ਵਿਚੋ 153 ਨੌਜਵਾਨਾਂ ਦੇ ਨਾਂ ਸ਼ਾਰਟ ਲਿਸਟ ਕੀਤੇ ਗਏ ਅਤੇ 52 ਉਮੀਦਵਾਰਾਂ ਦੀ ਚੋਣ ਕੀਤੀ ਗਈ। ਉਨਾਂ ਦੱਸਿਆ ਕਿ ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਕਰਨ ਵਾਲੀਆਂ ਕੰਪਨੀਆਂ ‘ਚ ਨਿਊ ਟੈੱਕ ਇੰਜੀਨੀਅਰਿੰਗ ਸਰਵਿਸ, ਸਾਈ ਬਾਇਓ ਆਰਗੈਨਿਕ, ਸੀ.ਐਸ.ਸੀ. ਈ-ਗਵਰਨੈੱਸ ਇੰਡੀਆ ਲਿਮ., ਐਲ.ਆਈ.ਸੀ.ਆਫ਼ ਇੰਡੀਆ ਮੋਗਾ, ਬਜਾਜ ਅਲਾਈਸ ਇੰਸੋਰੈਸ ਫਿਰੋਜ਼ਪੁਰ, ਕੈਬਰਿੱਜ਼ ਕਾਨਵੈਟ ਸਕੂਲ, ਸੋਡੇਰੇਬੋਰਨ ਪ੍ਰਾ ਲਿਮ. ਚੰਡੀਗੜ, ਚੈੱਕ ਮੇਟ ਸਰਵਿਸਜ਼ ਅਤੇ ਇਨੋਵੇਸ਼ਨ ਪ੍ਰੋਜੈਕਟ ਸਲਿਊਸ਼ਨ, ਗ੍ਰੀਨ ਵੈਲੀ ਕਾਨਵੈਟ ਸਕੂਲ ਅਤੇ ਐਚ.ਐਸ. ਬਰਾੜ ਸਕੂਲ ਚੰਦ ਪੁਰਾਣਾ ਤੋ ਇਲਾਵਾ ਉਮੀਦਵਾਰਾਂ ਦੀ ਸਵੈ ਰੋਜ਼ਗਾਰ ਲਈ ਚੋਣ ਕਰਨ ਲਈ ਆਈ.ਸੀ.ਏ. ਐਜੂਕੇਸ਼ਨ ਪ੍ਰਾ. ਲਿਮ. ਮੋਗਾ, ਆਰਸੇਟੀ ਮੋਗਾ, ਮੱਛੀ ਪਾਲਣ ਵਿਭਾਗ, ਡੇਅਰੀ ਵਿਕਾਸ ਵਿਭਾਗ, ਖੇਤੀਬਾੜੀ ਵਿਭਾਗ ਅਤੇ ਕਿ੍ਰਸ਼ੀ ਵਿਗਿਆਨ ਕੇਦਰ ਆਦਿ ਸ਼ਾਮਿਲ ਹਨ। ਰੋਜ਼ਗਾਰ ਮੇਲੇ ਵਿੱਚ ਪੁੱਜੀਆਂ।ਇਨਾਂ ਕੰਪਨੀਆਂ ਵੱਲੋ ਨੌਜਵਾਨਾਂ ਦੀ ਆਨ-ਲਾਈਨ ਟੈਸਟ ਅਤੇ ਇੰਟਰਵਿਊ ਰਾਹੀ ਚੋਣ ਨੂੰ ਪ੍ਰਮੁੱਖਤਾ ਦਿੱਤੀ ਗਈ।
        ਇਸ ਮੌਕੇ ਦੇਸ਼ ਭਗਤ ਫ਼ਾਊਂਡੇਸ਼ਨ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਨੇ ਜੀ ਆਇਆਂ ਕਹਿੰਦਿਆਂ ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ, ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਪਰਮਿੰਦਰ ਕੌਰ, ਪਿ੍ਰੰਸੀਪਲ ਪੌਲੀਟੈਕਨਿਕ ਕਾਲਜ ਜੀ.ਟੀ.ਬੀ. ਗੜ ਸੁਰੇਸ਼ ਬਾਂਸਲ, ਵਰਿੰਦਰਜੀਤ ਸਿੰਘ ਗਾਈਡੈਸ ਕਾਉਸਲਰ, ਗੁਰਪ੍ਰੀਤਪਾਲ ਸਿੰਘ ਆਦਿ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ