ਮਾਉਟ ਲਿਟਰਾ ਜ਼ੀ ਸਕੂਲ ਨੇ ਮਨਾਇਆ ਅੰਤਰ ਰਾਸ਼ਟਰੀ ਮਹਿਲਾ ਦਿਵਸ

ਮੋਗਾ, 8 ਮਾਰਚ (ਜਸ਼ਨ)-ਮੋਗਾ ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਦੇਖਰੇਖ ਹੇਠ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮਹਿਲਾ ਦਿਵਸ ਤੇ ਆਪਣੇ ਸੰਬੋਧਨ ਵਿਚ ਪਿ੍ਰੰਸੀਪਲ ਨਿਰਮਲ ਧਾਰੀ ਨੇ ਮਹਿਲਾ ਸਟਾਫ ਨੂੰ ਵਧਾਈ ਦਿੱਤੀ। ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਸਮਾਜ ਵਿਚ ਮਹਿਲਾ ਦਾ ਦਰਜ਼ਾ ਬਹੁਤ ਉੱਚਾ ਹੈ। ਜੇਕਰ ਇਕ ਪੁਰਸ਼ ਸਿੱਖਿਅਤ ਹੁੰਦਾ ਹੈ ਤਾਂ ਸਿਰਫ ਉਹੀ ਆਲਮ ਫ਼ਾਜ਼ਲ ਬਣਦਾ ਹੈ ਪਰ ਇਕ ਮਹਿਲਾ ਦੇ ਸਿੱਖਿਅਤ ਹੋਣ ਨਾਲ ਦੋ ਪਰਿਵਾਰਾਂ ਨੂੰ ਲਾਭ ਹੁੰਦਾ ਹੈ । ਨਾਰੀ ਸ਼ਕਤੀ ਨੂੰ ਤਿਆਗ ਦੀ ਸੂਰਤ ਦੱਸਦੇ ਹੋਏ ਉਹਨਾਂ ਆਖਿਆ ਕਿ ਸਾਡੇ ਗੁਰੂਆ, ਪੀਰਾਂ ਨੇ ਵੀ ਮਹਿਲਾਵਾਂ ਨੂੰ ਬਹੁਤ ਉੱਚਾ ਸਥਾਨ ਦਿੱਤਾ। ਉਹਨਾਂ ਕਿਹਾ ਕਿ ਅੱਜ ਔਰਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਉਹਨਾਂ ਕਿਹਾ ਕਿ ਮਹਿਲਾ ਪਰਮਾਤਮਾ ਵੱਲੋਂ ਸੰਸਾਰ ਨੂੰ ਦਿੱਤੀ ਹੋਈ ਬਹੁਮੁਲੀ ਸੌਗਾਤ ਹੈ। ਉਹਨਾਂ ਕਿਹਾ ਕਿ ਮਹਿਲਾ ਇਕ ਬੇਟੀ, ਭੈਣ ਅਤੇ ਮਾਂ ਬਣ ਕੇ ਹਰ ਰੂਪ ਵਿਚ ਆਪਣੀਆਂ ਅਣਥੱਕ ਸੇਵਾਵਾਂ ਘਰ ਅਤੇ ਸਮਾਜ ਨੂੰ ਭੇਂਟ ਕਰਦੀਆਂ ਹਨ। ਇਸ ਸਮਾਗਮ ਵਿਚ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।