ਔਰਤ ਹਮੇਸ਼ਾ ਸਨਮਾਨਯੋਗ ਹੈੇ:-ਸਿਵਲ ਸਰਜਨ ਡਾ: ਮਨਜੀਤ ਸਿੰਘ

ਮੋਗਾ, 8 ਮਾਰਚ (ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਹੁਕਮਾ ਮੁਤਾਬਿਕ ਅੱਜ ਪੂਰੇ ਪੰਜਾਬ ਅੰਦਰ ਅੰਤਰਰਾਸ.ਟਰੀ ਔਰਤ ਦਿਵਸ ਮਨਾਇਆ ਗਿਆ। ਇਸੇ ਕੜੀ ਤਹਿਤ ਹੀ ਸਿਹਤ ਵਿਭਾਗ ਮੋਗਾ ਵੱਲੋਂ ਵੀ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਹ ਰੈਲੀ ਸਿਵਲ ਹਸਪਤਾਲ ਤੋਂ ਸੁਰੂ ਹੋ ਕੇ ਮੇਨ ਬਾਜਾਰ ਹੁੰਦੇ ਹੋਏ ਨਿਊ ਟਾਊਨ ਅਤੇ ਡੀ ਐਮ ਕਾਲਜ ਵੱਲ  ਜਾਗਰੂਕ ਕਰਦੇ ਹੋਏ । ਇਸ ਮੌਕੇ ਬਾਬੇ ਕਾਲਜ ਆਫ ਨਰਸਿੰਗ ਦੌਧਰ ਦੇ ਵਿਦਿਆਰਥਣਾਂ ਅਤੇ ਸਰਕਾਰੀ ਨਰਸਿੰਗ ਸਕੂਲ ਦੇ ਵਿਦਿਆਰਥਣਾਂ ਨੇ ਭਾਗ ਲਿਆ । ਇਸ ਮੌਕੇ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਔਰਤ ਹਮੇਸ਼ਾ ਸਨਮਾਨਯੋਗ ਹੈ ਅਤੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਹਮੇਸ਼ਾ ਔਰਤ ਨੂੰ ਬਹੁਤ ਉੱਚਾ ਦਰਜਾ ਦਿਤਾ ਹੈ । ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਰੁਪਿੰਦਰ ਕੌਰ ਗਿੱਲ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਧੀਆਂ ਨੂੰ ਜਨਮ ਲੈਣ ਤੋਂ ਨਾ ਰੋਕਿਆ ਜਾਵੇ ਅਤੇ ਧੀਆਂ ਨੂੰ ਇਸ ਸੰਸਾਰ ਦੇਖਣ ਦੇ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ। ਡਾ ਗਿੱਲ ਨੇ ਕਿਹਾ ਕਿ ਅੱਜ ਦੀ ਔਰਤ ਨੇ ਖੇਡਾ , ਨੌਕਰੀਆਂ , ਵਿਦੇਸ਼ਾ ਅਤੇ ਰਾਜਨੀਤੀ ਵਿੱਚ ਵੀ ਮੱਲਾ ਮਾਰੀਆ ਹਨ । ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾ ਅਰੁਣ ਗੁਪਤਾ,  ਡਾ ਹਰਿੰਦਰ ਕੁਮਾਰ ਸ਼ਰਮਾ ਜ਼ਿਲਾ ਟੀਕਾਕਰਨ ਅਫਸਰ , ਕਿ੍ਰਸ਼ਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ,ਚਰਨਜੀਤ ਕੌਰ ਮੈਟਰਨ,ਪ੍ਰਵੀਨ ਸ਼ਰਮਾ ਜ਼ਿਲਾ ਮੋਨੋਟਰਿੰਗ ਅਤੇ ਇਵੈਲੂਏਸ਼ਨ ਅਫਸਰ ਮੋਗਾ ਅਤੇ ਅੰਮਿ੍ਰਤ ਸ਼ਰਮਾ ਅਤੇ ਸਮੂਹ ਸਟਾਫ ਸਿਵਲ ਹਸਪਤਾਲ ਵੀ ਹਾਜ਼ਰ ਸਨ ।