ਅੰਤਰਾਸ਼ਟਰੀ ਗਣਿਤ ਓਲਪਿਆਂਡ ਮੁਕਾਬਲੇ ਵਿਚ ਮਾਉਟ ਲਿਟਰਾ ਜ਼ੀ ਸਕੂਲ ਨੇ ਮਾਰੀਆਂ ਮੱਲਾਂ

ਮੋਗਾ,7 ਮਾਰਚ (ਜਸ਼ਨ)- ਦਸੰਬਰ 2017 ‘ਚ ਮਾਉਟ ਲਿਟਰਾ ਜੀ ਸਕੂਲ ਵਿਚ ਪਹਿਲੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆ ਵਿਚ ਕਰਵਾਏ ਗਏ ਅੰਤਰਾਸ਼ਟਰੀ ਗਣਿਤ ਓਲਪਿਆਂਡ ਮੁਕਾਬਲੇ ਦਾ ਨਤੀਜਾ ਅੱਜ ਘੋਸ਼ਿਤ ਕੀਤਾ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੱਲਾਂ ਮਾਰੀਆਂ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਗੌਤਮ, ਅੰਜਲਿਕਾ, ਖੁਸ਼ਾਲੀ ਬਜ਼ਾਜ, ਆਨੰਦ, ਗੁਨਦੀਪ ਨੇ ਅੰਤਰਾਸ਼ਟਰੀ ਗਣਿਤ ਓਲਪਿਆਂਡ ਮੁਕਾਬਲੇ ਵਿਚ ਸੋਨੇ ਦਾ ਮੈਡਲ ਹਾਸਲ ਕਰਕੇ ਸੰਸਥਾ ਤੇ ਆਪਣੇ ਮਾਪਿਆ ਦਾ ਨਾਂਅ ਰੋਸ਼ਨ ਕੀਤਾ। ਉਹਨਾਂ ਕਿਹਾ ਕਿ ਸਮੇਂ-ਸਮੇਂ ਤੇ ਅਜਿਹੇ ਮੁਕਾਬਲੇ ਵਿਚ ਵਿਦਿਆਰਥੀਆ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਜੋ ਉਹਨਾਂ ਦੇ ਗਿਆਨ ਵਿਚ ਵਾਧਾ ਹੋ ਸਕੇ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।