ਸਬ ਡਵੀਜਨ ਦਫਤਰ ‘ਚ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ

ਬਾਘਾਪੁਰਾਣਾ,7 ਮਾਰਚ (ਰਾਜਿੰਦਰ ਸਿੰਘ ਕੋਟਲਾ/ਗਗਨਦੀਪ)- ਪੰਜਾਬ ਰਾਜ ਬਿਜਲੀ ਬੋਰਡ ਦਫਤਰ ਸਬ ਡਵੀਜਨ ਸਮਾਲਸਰ ਵਿਖੇ ਅੱਜ ਐਸ.ਡੀ.ਓ. ਰਾਜਿੰਦਰ ਕੁਮਾਰ ਦੀ ਅਗਵਾਈ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਐਸ.ਡੀ. ਓ. ਰਾਜਿੰਦਰ ਕੁਮਾਰ ਨੇ ਕਿਹਾ ਕਿ ਵਾਤਾਵਰਣ ਨੂੰ ਖੂਬਸੂਰਤ ਬਣਾਉਣ ਤੇ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਤਹਿਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ, ਆਉਣ ਵਾਲੇ ਸਮੇਂ ਵਿੱਚ ਸਬ ਡਵੀਜਨ ਦਫਤਰ ਵਿੱਚ ਹੋਰ ਬੂਟੇ ਲਗਾਉਣ ਦੀ ਯੋਜਨਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਜੇ ਈ, ਅਭਿਸ਼ੇਕ ਕੁਮਾਰ ਜੇ ਈ, ਜੁਗਰਾਜ ਸਿੰਘ ਜੇ ਈ, ਲਖਵਿੰਦਰ ਸਿੰਘ ਜੇ ਈ, ਮੈਡਮ ਪਰਮਜੀਤ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।