ਸਮਾਜਸੇਵੀ ਬੇਅੰਤ ਪੁਰੀ ਨੇ ਪਿਤਾ ਦੀ ਯਾਦ ‘ਚ ਲੰਗਰ ਹਾਲ ਦੀ ਉਸਾਰੀ ਲਈ ਰਾਸ਼ੀ ਕੀਤੀ ਦਾਨ

ਬਾਘਾਪੁਰਾਣਾ,6 ਮਾਰਚ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ/ਗਗਨਦੀਪ):-ਨੇੜਲੇ ਕਸਬਾ ਸਮਾਲਸਰ ਦੇ ਨਜ਼ਦੀਕ ਪਿੰਡ ਲੰਡੇ ਵਿਖੇ ਸਥਿਤ ਸ਼੍ਰੀ ਵੈਸ਼ਨੂੰ ਦੁਰਗਾ ਮੰਦਰ ਵਿੱਚ ਲੰਗਰ ਹਾਲ ਅਤੇ ਗੇਟ ਦੀ ਉਸਾਰੀ ਦਾ ਕੰਮ ਸਮੂਹ ਸੰਗਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜਿਸ ਵਿੱਚ ਪਿੰਡ ਲੰਡੇ ਦੇ ਜੰਮਪਲ ਸਮਾਜਸੇਵੀ ਬੇਅੰਤ ਪੁਰੀ ਵਾਸੀ ਅਮਰੀਕਾ ਨੇ ਆਪਣੇ ਪਿਤਾ ਭਜਨ ਪੁਰੀ ਦੀ ਯਾਦ ਵਿੱਚ ਸ਼੍ਰੀ ਵੈਸ਼ਨੂੰ ਦੇਵੀ ਦੁਰਗਾ ਮੰਦਰ ਵਿੱਚ ਲੰਗਰ ਹਾਲ ਅਤੇ ਗੇਟ ਦੀ ਉਸਾਰੀ ਲਈ 5100/-ਰੁਪਏ ਦੀ ਰਾਸ਼ੀ ਦਾਨ ਵਿੱਚ ਭੇਜੀ। ਇਸ ਸਮੇ ਇਹ ਰਾਸ਼ੀ ਮੰਦਰ ਦੀ ਮੁੱਖ ਸੇਵਾਦਾਰ ਮਾਤਾ ਹਰਪਾਲ ਕੌਰ ਨੂੰ ਕੰਵਲਜੀਤ ਸਿੰਘ ਦੁਆਰਾ ਸੌਪੀ ਗਈ। ਇਸ ਸਮੇ ਮੰਦਰ ਦੇ ਪ੍ਰਧਾਨ ਅਮਰਜੀਤ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ 81 ਫੁੱਟ ਦੀ ਲੰਬਾਈ ਵਾਲਾ ਇੱਕ ਲੰਗਰ ਹਾਲ ਅਤੇ ਇੱਕ ਮੰਦਰ ਦਾ ਸ਼ਾਨਦਾਰ ਮੁੱਖ ਦੁਆਰ ਤਕਰੀਬਨ ਸੱਤ ਲੱਖ ਦੀ ਕੀਮਤ ਨਾਲ ਆਉਣ ਵਾਲੇ ਸਮਾਗਮਾ ਤੋਂ ਪਹਿਲਾਂ ਤਿਆਰ ਕੀਤੇ ਜਾਣਗੇ। ਇਸ ਸਮੇ ਜਗਦੇਵ ਰਾਮ,ਸ਼ਮਿੰਦਰ ਰੋਡੇ,ਸੋਹਣ ਲਾਲ,ਰਾਜ ਕੁਮਾਰ,ਸੋਨੀ,ਉਜਾਗਰ ਸਿੰਘ ਭਾਗੀਕੇ,ਕੁਲਵੰਤ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।


