ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਅੱਜ ਪੂਰਾ ਦੇਸ਼ ਅਪਣਾ ਰਿਹਾ ਹੈ-- ਜਿਲਾ ਪ੍ਰਧਾਨ ਤਿ੍ਰਲੋਚਨ ਸਿੰਘ ਗਿੱਲ

ਮੋਗਾ,6 ਮਾਰਚ (ਜਸ਼ਨ) :ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਅੱਜ ਪੂਰਾ ਦੇਸ਼ ਅਪਣਾ ਰਿਹਾ ਹੈ। ਹਿੰਦੋਸਤਾਨ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨਾਂ ਦੇ ਲੋਕ ਹਿੱਤ ਕਾਰਜ ਤੇ ਆਪਣੀ ਮੋਹਰ ਲਾਈ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲਾ ਪ੍ਰਧਾਨ ਤਿ੍ਰਲੋਚਨ ਸਿੰਘ ਗਿੱਲ ਨੇ ਸ਼ਹੀਦੀ ਪਾਰਕ ਵਿਚ ਭਾਜਪਾ ਦੀ ਨਾਗਾਲੈਂਡ ਅਤੇ ਤਿ੍ਰਪੁਰਾ ਵਿਚ ਬਣੀ ਸਰਕਾਰ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕੀਤਾ। ਸ਼ਹੀਦੀ ਪਾਰਕ ਵਿਚ ਇਕੱਠੇ ਹੋਏ ਭਾਜਪਾ ਦੇ ਸਮੂਹ ਅਧਿਕਾਰੀਆਂ ਅਤੇ ਮੈਂਬਰਾਂ ਨੇ ਇਕ ਦੂਸਰੇ ਦਾ ਲੱਡੂਆਂ ਨਾਲ ਮੂੰਠ ਮਿੱਠਾ ਕਰਕੇ ਵਧਾਈ ਦਿੱਤੀ। ਤਿ੍ਰਲੋਚਨ ਗਿੱਲ ਨੇ ਕਿਹਾ ਕਿ 70 ਸਾਲਾਂ ਤੋਂ ਕੇਂਦਰ ਦੀ ਕਾਂਗਰਸ ਸਰਕਾਰ ਦੇ ਸਮੇਂ ਦੇਸ਼ ਦੀ ਜਨਤਾ ਨੇ ਸੰਤਾਪ ਭੋਗਿਆ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਸਮੂਹ ਭਾਜਪਾ ਨੇਤਾਵਾਂ ਦੀ ਕੜੀ ਮਿਹਨਤ ਰੰਗ ਲਿਆਈ ਹੈ। ਉਨਾਂ ਕਿਹਾ ਕਿ ਦੋਨਾਂ ਰਾਜ ਵਿਕਾਸ ਕਾਰਜਾਂ ਅਤੇ ਤਰੱਕੀ ਦੇ ਮਾਰਗ ਤੇ ਤੇਜ਼ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਿਸ਼ਮਾਈ ਜੋੜੀ ਦੀ ਅਗਵਾਈ ਵਿਚ ਦੇਸ਼ ਵਿਚ ਭਾਜਪਾ ਮਜ਼ਬੂਰ ਹੁੰਦੀ ਜਾ ਰਹੀ ਹੈ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਹਰ ਮੰਤਰਾਲਾ ਆਪਣੀਆਂ ਬੇਮਿਸਾਲ ਉਪਲੱਬਧੀਆਂ ਦੇ ਨਾਲ ਪਿਛਲੇ ਤਿੰਨ ਸਾਲ ਤੋਂ ਕੰਮ ਕਰ ਰਿਹਾ ਹੈ। ਭਾਰਤ ਵਿਦੇਸ਼ੀ ਤਾਕਤ ਬਣ ਕੇ ਉੱਭਰ ਰਿਹਾ ਹੈ। ਭਾਜਪਾ ਦੀ ਕੇਂਦਰ ਸਰਕਾਰ ਦੀ ਅਗਵਾਈ ਵਿਚ ਦੇਸ਼ ਨਵੀਆਂ ਉਪਲੱਬਧੀਆਂ ਨੂੰ ਛੂਹ ਰਿਹਾ ਹੈ। ਕਮਲ ਦਾ ਫੁੱਲ ਦੇਸ਼ ਦੇ ਸਾਰੇ ਰਾਜਾਂ ਵਿਚ ਖਿਲ ਰਿਹਾ ਹੈ। 2019 ਵਿਚ ਮਾਣਯੋਗ ਨਰਿੰਦਰ ਮੋਦੀ ਦੀ ਅਗਵਾਈ ਵਿਚ ਇਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਬਣੇਗੀ। ਦੋਨਾਂ ਰਾਜਾਂ ਵਿਚ ਗਰੀਬਾਂ ਅਤੇ ਬੇਰੋਜ਼ਗਾਰਾਂ ਦੇ ਲਈ ਰੋਜ਼ਗਾਰ ਦੇ ਸਾਧਨ ਜ਼ਿਆਦਾ ਉਪਲੱਬਧ ਹੋਣਗੇ। ਦੇਸ਼ ਤਰੱਕੀ ਦੇ ਰਸਤੇ ਤੇ ਜਾ ਕੇ ਫਿਰ ਤੋਂ ਖੁਸ਼ਹਾਲ ਹੋ ਰਿਹਾ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ 2014 ਦੀਆਂ ਚੋਣਾਂ ਸਮੇਂ 7 ਰਾਜਾਂ ਤੇ ਆਪਣੀ ਸਰਕਾਰ ਸਥਾਪਿਤ ਕੀਤੀ ਸੀ, ਪਰ ਹੁਣ ਤਿੰਲ ਸਾਲ ਵਿਚ 21 ਰਾਜਾਂ ਤੇ ਭਾਜਪਾ ਦੀ ਸਰਕਾਰ ਹੈ। ਡਿਜ਼ੀਟਲ ਇੰਡੀਆ, ਜਨ ਧਨ ਯੋਜਨਾ, ਸਵੱਛ ਭਾਰਤ ਅਭਿਆਨ, ਮੇਕ ਇਨ ਇੰਡੀਆ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਉੱਜਵਲ ਯੋਜਨਾ, ਆਦਰਸ਼ ਗ੍ਰਾਮ ਯੋਜਨਾ, ਬੇਟੀ ਬਚਾਓ ਬੇਟੀ ਪੜਾਓ ਵਰਗੀਆਂ ਮਜ਼ਬੂਤ ਯੋਜਨਾਵਾਂ ਦੇ ਦੁਆਰਾ ਮੋਦੀ ਸਰਕਾਰ ਨੇ ਆਪਣੀ ਅਲੱਗ ਪਹਿਚਾਣ ਬਣਾਈ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਪ੍ਰਦੇਸ਼ ਸਕੱਤਰ ਰਾਕੇਸ਼ ਭੱਨਾ, ਰਾਹੁਲ ਗਰਗ, ਮੁਨੀਸ਼ ਮੈਨਰਾਏ, ਰਾਜਨ ਸੂਦ, ਕੁਲਵੰਤ ਰਾਜਪੂਤ, ਬਲਦੇਵ ਗਿੱਲ, ਅਜੈ ਗੋਇਲ, ਸੁਧੀਰ ਮਿੱਤਲ, ਦੀਪਕ ਜੈਸਵਾਲ, ਰਿਸ਼ਵ ਗਰਗ, ਲੱਕੀ ਗਿੱਲ, ਰਿਸ਼ੀ ਸ਼ਰਮਾ, ਨਵੀਨ ਪੁਰੀ, ਰਜਿੰਦਰ ਗਾਬਾ, ਅਭਿਸ਼ੇਕ ਸਰਨਾ, ਖੇਮਰਾਜ ਅਗਰਵਾਲ, ਓਮ ਪ੍ਰਕਾਸ਼ ਆਜ਼ਾਦ, ਪ੍ਰਭ ਗਿੱਲ, ਜੇ.ਪੀ. ਚੱਡਾ, ਤਰਸੇਮ ਢੰਡ ਦੇ ਇਲਾਵਾ ਹੋਰ ਆਗੂ ਹਾਜਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


