ਪਿੰਡ ਖੋਸਾ ਕੋਟਲਾ ਬਣੇਗਾ ਪੰਜਾਬ ਦਾ ਪਹਿਲਾ ਮਾਡਲ ਪਿੰਡ-ਡਾ: ਬਲਵਿੰਦਰ ਸਿੰਘ ਲੱਖੇਵਾਲੀ

ਮੋਗਾ, 3 ਮਾਰਚ (ਜਸ਼ਨ)- ਬਾਬਾ ਫਤਿਹ ਸਿੰਘ ਜੀ ਦੇ ਪਿੰਡ ਖੋਸਾ ਕੋਟਲਾ ਨੂੰ ਪੰਜਾਬ ਦੇ ਸਾਰੇ ਪਿੰਡਾ ਨਾਲੋ ਸੁਨੱਖਾ ਪਿੰਡ ਬਣਾਉਣ ਲਈ ਸੰਤ ਗੁਰਮੀਤ ਸਿੰਘ ਖੋਸਾ ਵਾਲਿਆਂ ਦੀ ਸਰਪ੍ਰਸਤੀ ਹੇਠ ਮਾਡਲ ਪਿੰਡ ਬਣਾਉਣ ਦੀ ਵਿੱਢੀ ਮਹਿੰਮ ਤਹਿਤ ਅੱਜ ਵਿਸ਼ਾਲ ਪਾਰਕ ਅਤੇ ਖੇਡਾਂ ਦੇ ਗਰਾੳੂਡ ਨੂੰ ਗਰੀਨ ਬਣਾਉਣ ਲਈ ਅੱਜ ਪੋਦੇ ਲਗਾਉਣ ਦੀ ਸੁਰੂਆਤ ਬਾਬਾ ਹਰਚੰਦ ਸਿੰਘ ਅਤੇ ਵਾਤਾਵਰਨ ਪ੍ਰੇਮੀ ਡਾ: ਬਲਵਿੰਦਰ ਸਿੰਘ ਲੱਖੇਵਾਲੀ ਨੇ ਪੋਦੇ ਲਗਾ ਕੇ ਕੀਤੀ।  ਇਸ ਮੋਕੇ ਡਾ: ਬਲਵਿੰਦਰ ਸਿੰਘ ਅਤੇ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਿੰਡ ਨੂੰ ਮਾਡਲ ਪਿੰਡ ਬਣਾਉਣ ਲਈ ਵਿਸ਼ਾਲ ਪਾਰਕ ਦਾ ਮਾਡਲ ਤਿਆਰ ਕੀਤਾ ਗਿਆ ਹੈ ਉਸ ਆਧਾਰ ‘ਤੇ ਅੱਜ ਬਹੁਤ ਹੀ ਵਧੀਆ ਕਿਸਮ ਦੇ ਪੌਦੇ ਲਗਾਏ ਜਾ ਰਹੇ ਹਨ।  ਉਹਨਾਂ ਕਿਹਾ ਕਿ ਬਣ ਰਹੇ ਪਾਰਕ ਵਿਚ ਬਜ਼ੁਰਗਾਂ ਲਈ ਵਧੀਆ ਸੈਰਗਾਹ ਬਣਾਈ ਜਾਵੇਗੀ ਅਤੇ ਬਜ਼ੁਰਗਾਂ ਦੇ ਬੈਠਣ ਲਈ ਵਧੀਆ ਕੁਰਸੀਆਂ ਲਗਾਈਆਂ ਜਾਣਗੀਆਂ। ਉਹਨਾਂ  ਦੱਸਿਆ ਖਿਡਾਰੀ ਓਪਨ ਜਿੰਮ,ਕਬੱਡੀ ਗਰਾੳੂਂਡ,ਬਾਸਕਟ ਬਾਲ ਗਰਾੳੂਂਡ ਵੀ ਤਿਆਰ ਕੀਤਾ ਜਾਵੇਗਾ । ਉਨਾ ਕਿਹਾ ਕਿ ਮਨੁੱਖਤਾ ਨੂੰ ਭਿਆਨਕ ਬਿਮਾਰੀਆਂ ਤੋ ਬਚਾਉਣ ਲਈ ਪੌਦੇ ਲਗਾਉਣੇ ਅਤਿ ਜ਼ਰੂਰੀ ਹਨ ਜੇਕਰ ਵਾਤਾਵਰਨ ਸਾਫ ਸੁੱਥਰਾ ਹੋਵੇਗਾ ਤੱਦ ਹੀ ਅਸੀ ਸਰੀਰਕ ਪੱਖੋ ਸਿਹਤਯਾਬ ਹੋਵਾਂਗੇ। *

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ