ਕਰਿਕਟਰ ਹਰਮਨ ਨੂੰ ਡੀ ਐੱਸ ਪੀ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਚਨ ਨਿਭਾਇਆ-ਵਿਨੋਦ ਬਾਂਸਲ

ਮੋਗਾ,2 ਮਾਰਚ (ਜਸ਼ਨ)-ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਪੰਜਾਬ ਦੀ ਬੇਟੀ ਅਤੇ ਮੋਗਾ ਦੀ ਜੰਮਪਲ ਅੰਤਰਰਾਸ਼ਟਰੀ  ਿਕਟਰ ਹਰਮਨਪ੍ਰੀਤ ਕੌਰ ਦੀ ਬਤੌਰ ਡੀ ਐੱਸ ਪੀ ਨਿਯੁਕਤੀ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਿਡਾਰੀਆਂ ਦੇ ਹੌਸਲੇ ਬੁਲੰਦ ਕਰਨ ਅਤੇ ਉਹਨਾਂ ਨੂੰ ਸਤਿਕਾਰਤ ਅਹੁਦਿਆਂ ਨਾਲ ਨਿਵਾਜਣ ਦੇ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ । ਸ਼ਹਿਰੀ ਪ੍ਰਧਾਨ ਨੇ ਆਖਿਆ ਕਿ ਹੋਰ ਵੀ ਖੁਸ਼ੀ ਵਾਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਅਧਿਕਾਰੀਆਂ ਦੀ ਡਿੳੂਟੀ ਲਗਾਂਉਂਦਿਆਂ  ਰੇਲਵੇ ਦੇ ਹਰਮਨ ਨਾਲ ਹੋਏ ਕਰਾਰ ਤੋਂ ਮੁਕਤ ਕਰਵਾਉਂਦਿਆਂ 5 ਲੱਖ ਰੁਪਏ ਵੀ ਮੁਆਫ ਕਰਵਾਏ। ਵਿਨੋਦ ਬਾਂਸਲ ਨੇ ਮੋਗਾ ਜ਼ਿਲੇ ਦੀ ਮਾਣ ਹਰਮਨਪ੍ਰੀਤ ਕੌਰ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਹਰਮਨ ਨੇ ਅੰਤਰਰਾਸ਼ਟਰੀ ਪੱਧਰ ’ਤੇ ਮੋਗਾ ਜ਼ਿਲੇ ਦੇ ਨਾਮ ਨੂੰ ਚਮਕਾਇਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹਰਮਨ ਦੇ ਵਧੀਆ ਖੇਡ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਪੁਲਿਸ ਪ੍ਰਸ਼ਾਸਨ ਵਿਚ ਆਉਣ ਦੀ ਇੱਛਾ ਨੂੰ ਪੂਰੀ ਕੀਤਾ ਹੈ । ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਚਨਾਂ ’ਤੇ ਹਮੇਸ਼ਾ ਪੂਰੇ ਉਤਰਦੇ ਹਨ ਅਤੇ ਇਸ ਵਾਰ ਉਹਨਾਂ ਨੇ ਹਰਮਨਪ੍ਰੀਤ ਨੂੰ ਨਿਯੁਕਤੀ ਪੱਤਰ ਦੇ ਕੇ ਆਪਣੇ ਵਾਅਦੇ ਦੇ ਪਰਪੱਕ ਹੋਣ ਦਾ ਸਬੂਤ ਦਿੱਤਾ ਹੈ। ਸ਼੍ਰੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਿਕਟਰ ਹਰਮਨਪ੍ਰੀਤ ਤੋਂ ਪ੍ਰੇਰਨਾ ਲੈਂਦਿਆਂ ਮੋਗਾ ਜ਼ਿਲੇ ਦੇ ਹੋਰ ਨੌਜਵਾਨ ਲੜਕੇ ਲੜਕੀਆਂ ਨੂੰ ਵੀ ਖੇਡਾਂ ਵਿਚ ਆਪਣਾ ਨਾਮ ਰੌਸ਼ਨ ਕਰਨ ਲਈ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਭਰਪੂਰ ਦਿਲਚਸਪੀ ਲੈਣੀ ਚਾਹੀਦੀ ਹੈ।*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ