ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਸਰਕਾਰੀ ਕਾਲਜ ਫਾਰ ਵਿਮੈਨ ਦੀ ਪਲੈਟਿਨਮ ਜੁਬਲੀ ਮੌਕੇ ਮੈਗਜ਼ੀਨ 'ਜੋਤ' ਦਾ ਵਿਸ਼ੇਸ਼ ਅੰਕ ਜਾਰੀ

ਚੰਡੀਗੜ੍ਹ, 1 ਮਾਰਚ:--ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਦੇ ਸਰਕਾਰੀ ਕਾਲਜ ਫਾਰ ਵਿਮੈਨ ਦੀ ਪਲੈਟਿਨਮ ਜੁਬਲੀ ਮੌਕੇ ਮੈਗਜ਼ੀਨ 'ਜੋਤ' ਦਾ ਵਿਸ਼ੇਸ਼ ਅੰਕ ਜਾਰੀ ਕੀਤਾ |ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਾਲਜ ਦੀ ਪਿ੍ੰਸੀਪਲ ਡਾ. ਚਿਰੰਜੀਵ ਕੌਰ ਨੇ ਪਟਿਆਲਾ ਦੇ ਸ਼ਾਹੀ ਪਰਿਵਾਰ ਵੱਲੋਂ ਕਾਲਜ ਨੂੰ ਦਿੱਤੀ ਗਈ ਸਰਪ੍ਰਸਤੀ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ |ਪਟਿਆਲਾ ਦੇ ਸ਼ਾਹੀ ਪਰਿਵਾਰ ਜਿਸ ਦੇ ਮੁੱਖ ਮੰਤਰੀ ਵਾਰਸ ਹਨ, ਨੇ ਕਾਲਜ  ਦੀ ਸਥਾਪਨਾ ਤੋਂ ਲੈ ਕੇ 75 ਸਾਲਾਂ ਦੇ ਸਫਰ ਦੌਰਾਨ ਇਸ ਸੰਸਥਾ ਦੀ ਸਰਪ੍ਰਸਤੀ ਕੀਤੀ | ਪਿ੍ੰਸੀਪਲ ਨੇ ਇਸ ਮੈਗਜ਼ੀਨ ਦੇ ਵਿਸ਼ੇਸ਼ ਅੰਕ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਜਾਰੀ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ | ਇਸ ਮੌਕੇ ਪਿ੍ੰਸੀਪਲ ਨੇ ਮੁੱਖ ਮੰਤਰੀ ਨੂੰ ਰਾਜਮਾਤਾ ਮਹਿੰਦਰ ਕੌਰ ਦਾ ਚਿੱਤਰ ਅਤੇ ਕਾਲਜ ਦੀ ਇਮਾਰਤ ਦਾ ਰੰਗੀਨ ਚਿੱਤਰ ਵੀ ਭੇਟ ਕੀਤਾ | ਮੁੱਖ ਮੰਤਰੀ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਸਨ |