ਮਾਉਟ ਲਿਟਰਾ ਜ਼ੀ ਸਕੂਲ ਨੇ ਸਾਇੰਸ ਓਲਪਿਆਡ ਮੁਕਾਬਲੇ ਵਿਚ ਮਾਰੀਆਂ ਮੱਲਾਂ

ਮੋਗਾ, 23 ਫਰਵਰੀ (ਜਸ਼ਨ)-ਬੀਤੇ ਦਿਨੀਂ ਹੋਏ ਸਾਇੰਸ ਓਲਪਿਆਡ ਮੁਕਾਬਲਿਆਂ ਵਿਚ ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰਾਪਤੀਆਂ ਕਰਦਿਆਂ ਅਪਣਾ, ਸਕੂਲ ਦਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਸਾਇੰਸ ਪ੍ਰੋਗਰਾਮ ਇੰਚਾਰਜ ਮਿਸ ਯਸ਼ਿਕਾ ਦੀ ਅਗਵਾਈ ਹੇਠ ਹੋਏ ਓਲਪਿਆਡ ਮੁਕਾਬਲਾ ਸਫਲਤਾ ਪੂਰਵਕ ਸਮਾਪਤ ਹੋਇਆ ਸੀ ਅਤੇ ਅੱਜ ਇਹਨਾਂ ਮੁਕਾਬਲਿਆਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਉਹਨਾਂ ਸਾਇੰਸ ਓਲਪਿਆਡ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਇੰਸ ਓਲਪਿਆਡ ਮੁਕਾਬਲੇ ਵਿਚ ਵਿਦਿਆਰਥੀਆਂ ਦੇ ਭਾਗ ਲੈਣ ਦਾ ਮੁੱਖ ਮੰਤਵ ਉਹਨਾਂ ਦੇ ਗਿਆਨ ਵਿਚ ਵਾਧਾ ਕਰਨਾ ਹੈ। ਉਹਨਾਂ ਮੁਕਾਬਲੇ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੀ ਮਿਹਨਤ ਦਾ ਸਾਰਾ ਸਿਹਰਾ ਸਕੂਲ ਸਟਾਫ ਨੂੰ ਦਿੱਤਾ। ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਅੱਜ ਸਕੂਲ ਵਿਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੀਚਰ ਸੋਨਮਪ੍ਰੀਤ ਤੋਂ ਇਲਾਵਾ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।