ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ ( ਮੋਗਾ) ਵਿਖੇ ਚੱਲ ਰਹੇ ਵੱਖ ਵੱਖ ਇੰਜਨੀਅਰਿੰਗ ਕੋਰਸਾਂ ਚ ਦਾਖਲੇ ਲਈ ਐਸ.ਡੀ.ਐਮ ਬਾਘਾਪੁਰਾਣਾ ਨੇ ਪ੍ਰੇਰਿਆ

ਮੋਗਾ,23 ਫਰਵਰੀ (ਜਸ਼ਨ)-ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ (ਜਿਲ੍ਹਾ ਮੋਗਾ) ਵਿਖੇ ਚੱਲ ਰਹੇ ਵੱਖ ਵੱਖ 3 ਸਾਲਾ ਇੰਜਨੀਅਰਿੰਗ ਡਿਪਲੋਮਾ ਕੋਰਸਾਂ ਸੰਬੰਧੀ ਜਾਣਕਾਰੀ ਦੇਣ ਅਤੇ ਦਾਖਲੇ ਲਈ ਜਾਗਰੂਕਤਾ ਫੈਲਾਉਣ ਲਈ ਤਿਆਰ ਕੀਤਾ ਸਨ ਬੋਰਡ ਐਸ.ਡੀ.ਐਮ ਬਾਘਾਪੁਰਾਣਾ ਅਮਰਬੀਰ ਸਿੰਘ ਸਿੱਧੂ ਵੱਲੋ ਜਾਰੀ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਵੱਖ-ਵੱਖ ਵਜ਼ੀਫਾ ਅਤੇ ਫੀਸ ਮੁਆਫੀ ਸਕੀਮਾਂ ਬਾਰੇ ਜਾਗਰੂਕ ਹੋਣ ਲਈ ਕਿਹਾ ਅਤੇ ਤਕਨੀਕੀ ਸਿੱਖਿਆ ਗ੍ਰਹਿਣ ਕਰ ਕੇ ਆਪਣਾ ਭਵਿੱਖ ਉਜਵੱਲ ਬਣਾਉਣ ਲਈ ਪ੍ਰੇਰਿਆ। ਕਾਲਜ ਦੇ ਿਪੰਸੀਪਲ ਸ਼੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਕਾਲਜ ਵਿੱਚ ਕੈਮਿਕਲ ਇੰਜਨੀਅਰਿੰਗ, ਸਿਵਲ ਇੰਜਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ, ਇਲੈਕਟ੍ਰੀਕਲ ਇੰਜਨੀਅਰਿੰਗ, ਇਲੈਕਟੋਨਿਕਸ ਐਂਡ ਕਮਿਉਨੀਕੇਸ਼ਨ ਇੰਜਨੀਅਰਿੰਗ, ਮਕੈਨੀਕਲ ਇੰਜਨੀਅਰਿੰਗ ਦੇ ਕੋਰਸ ਚੱਲ ਰਹੇ ਹਨ। ਪਹਿਲਾ ਸਾਲ ਵਿੱਚ ਦਾਖਲੇ ਲਈ ਯੋਗਤਾ ਅੰਗ੍ਰੇਜੀ, ਗਣਿਤ ਅਤੇ ਵਿਗਿਆਨ ਵਿਸਿਆਂ ਸਹਿਤ ਮੈਟਿ੍ਰਕ ਪਾਸ ਹੈ ਅਤੇ ਦੂਜਾ ਸਾਲ (ਲੇਟਰਲ ਐਂਟਰੀ) ਵਿੱਚ ਦਾਖਲੇ ਲਈ ਯੋਗਤਾ ਆਈ.ਟੀ.ਆਈ./10+2 (ਵੋਕੇਸ਼ਨਲ) ਜਾਂ 10+2 (ਸਾਇੰਸ) ਪਾਸ ਹੋਣਾ ਲਾਜ਼ਮੀ ਹੈ। ਦਾਖਲਾ ਯੋਗਤਾ ਪ੍ਰੀਖਿਆ ਚੌ ਪ੍ਰਾਪਤ ਅੰਕਾਂ ਦੀ ਮੈਰਿਟ ਦੇ ਆਧਾਰ ੋਤੇ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਫੀਸ ਮੁਆਫੀ/ ਵਜ਼ੀਫਾ ਸਕੀਮਾਂ ਉਪਲਬਧ ਹਨ। ਜਿਨ੍ਹਾਂ ਵਿੱਚ ਪਹਿਲੇ ਸਾਲ ਵਿੱਚ ਦਾਖਲਾ ਲੈਣ ਵਾਲੇ ਹਰ ਵਰਗ ਦੇ ਵਿਦਿਆਰਥੀਆਂ ਦੀ ਦਸਵੀਂ ਜਮਾਤ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਮੁੱਖ ਮੰਤਰੀ ਵਜੀਫਾ ਯੋਜਨਾ ਅਧੀਨ 70 ਤੋਂ 100 ਫੀਸਦੀ ਟਿਊਸ਼ਨ ਫੀਸ ਵਿੱਚ ਛੋਟ ਦਿੱਤੀ ਜਾਂਦੀ ਹੈ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿੰਨ੍ਹਾਂ ਦੇ ਮਾਪਿਆਂ ਦੀ ਕੁੱਲ ਸਲਾਨਾ ਆਮਦਨ 2.50 ਲੱਖ ਤੋ ਘੱਟ ਹੈ, ਦੀ ਪੂਰੀ ਫੀਸ ਮੁਆਫ ਹੰੁਦੀ ਹੈ। ਫੀਸ ਵੇਵਰ ਸਕੀਮ ਂਣਜ਼ਅ ਵਿਦਿਆਰਥੀ, ਭਾਵੇ ਉਹ ਕਿਸੇ ਵੀ ਜਾਤੀ ਨਾਲ ਸਬੰਧਤ ਹੋਣ, ਜ਼ਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 6.00 ਲੱਖ ਰੁਪਏ ਤੋ ਘੱਟ ਹੈ, ਦੀ ਪੂਰੀ ਟਿਊਸ਼ਨ ਫੀਸ ਮੁਆਫ ਹੰੁਦੀ ਹੈ। ਇਸ ਸਕੀਮ ਦੇ ਅਧੀਨ ਹਰੇਕ ਟਰੇਡ ਵਿਚ 5 ਫੀਸਦੀ ਸੀਟਾਂ ਹੰੁਦੀਆਂ ਹਨ। ਪੋਸਟ ਮੈਟਿ੍ਰਕ ਓ.ਬੀ.ਸੀ. ਸਕਾਲਰਸ਼ਿਪ ਉਹਨਾਂ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 1.00 ਲੱਖ ਰੁਪਏ ਤੋ ਘੱਟ ਹੰੁਦੀ ਹੈ।ਘੱਟ ਗਿਣਤੀ  ਵਜ਼ੀਫਾ ਸਿੱਖ, ਇਸਾਈ, ਮੁਸਲਮਾਨ ਆਦਿ ਘੱਟ ਗਿਣਤੀ ਫਿਰਕਿਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.00 ਲੱਖ ਰੁਪਏ ਤੋਂ ਘੱਟ ਹੰੁਦੀ ਹੈ।ਡਿਪਲੋਮਾ ਕੋਰਸ ਦੌਰਾਨ ਹਰੇਕ ਕਲਾਸ/ਟਰੇਡ ਵਿਚੋਂ ਪਹਿਲੀਆਂ 5 ਫੀਸਦੀ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਪੂਰੀ ਟਿਊਸ਼ਨ ਫੀਸ ਅਤੇ ਅਗਲੇ 5 ਫੀਸਦੀ ਵਿਦਿਆਰਥੀਆਂ ਦੀ ਅੱਧੀ ਟਿਊਸ਼ਨ ਫੀਸ ਮੁਆਫ ਹੰੁਦੀ ਹੈ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਬੁੱਕ-ਬੈੈਂਕ ਸਕੀਮ ਅਧੀਨ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਉੱਚ ਮਿਆਰ ਦੀ ਤਕਨੀਕੀ ਟ੍ਰੇਨਿੰਗ/ਵਿੱਦਿਆ, ਉੱਚ ਯੋਗਤਾ ਪ੍ਰਾਪਤ ਤਜ਼ਰਬੇਕਾਰ ਸਟਾਫ, ਉੱਚ ਮਿਆਰੀ ਵਧੀਆ ਸਾਜ਼ੋ-ਸਮਾਨ ਵਾਲੀਆਂ ਲੈਬਾਂ/ਵਰਕਸ਼ਾਪਾਂ, ਹਰਿਆ-ਭਰਿਆ ਅਤੇ ਮਨਮੋਹਕ ਵਾਤਾਵਰਨ, ਲੜਕੀਆਂ ਦੇ ਬੈਠਣ ਲਈ ਵੱਖਰਾ ਕਾਮਨ ਰੂਮ, ਕਿਤਾਬਾਂ ਨਾਲ ਭਰਪੂਰ ਲਾਇਬ੍ਰੇਰੀ, ਵਿਸ਼ਾਲ ਖੇਡ ਦੇ ਮੈਦਾਨ, ਇੰਟਰਨੈਟ ਸਹੂਲਤ, ਪਲੇਸਮੈਟ ਵਿਚ ਸਹਾਇਤਾ, ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਕਲੱਬ ਅਤੇ ਹੋਰ ਅਨੇਕਾਂ ਗਤੀਵਿਧੀਆਂ ਕਾਲਜ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹਨ। ਕਾਲਜ ਦੁਆਰਾ ਕਿਸੇ ਕਿਸਮ ਦੀ ਕੋਈ ਵਾਧੂ ਫੀਸ ਜਾਂ ਫੰਡ ਆਦਿ ਨਹੀ ਵਸੂਲਿਆ ਜਾਂਦਾ। ਡਿਪਲੋਮਾ ਕੋਰਸ ਪਾਸ ਕਰਨ ਤੋਂ ਬਾਅਦ ਸਰਕਾਰੀ ਵਿਭਾਗਾਂ ਅਤੇ ਉਦਯੋਗਾਂ ਵਿੱਚ ਨੌਕਰੀ ਦੇ ਮੌਕੇ ਉਪਲਬਧ ਹੁੰਦੇ ਹਨ। ਬੀ.ਈ/ਬੀ.ਟੈਕ., ਬੀ.ਸੀਏ ਬੀ.ਐਸਸੀ (ਆਈ.ਟੀ) ਦੇ ਦੂਜ਼ੇ ਸਾਲ ਵਿੱਚ ਸਿੱਧਾ ਦਾਖਲਾ ਲਿਆ ਜਾ ਸਕਦਾ ਹੈ, ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁੱਖੀ ਧਰਮ ਸਿੰਘ, ਸੰਜੀਵ ਗੋਇਲ, ਜਸਵਿੰਦਰ ਸਿੰਘ, ਰਮਨ ਮੋਂਗਾ, ਸਰਬਜੀਤ ਸਿੰਘ, ਪਵਨ ਕੁਮਾਰ, ਕੁਲਵੀਰ ਸਿੰਘ, ਪਰਮਿੰਦਰ ਸਿੰਘ, ਉਤੱਮਪ੍ਰੀਤ ਸਿੰਘ, ਬਲਵਿੰਦਰ ਸਿੰਘ, ਮੈਡਮ ਮਿਨਾਕਸ਼ੀ, ਮੈਡਮ ਗੁਰਬਿੰਦਰ ਕੌਰ ਆਦਿ ਹਾਜ਼ਰ ਸਨ।