ਆਰ.ਆਈ.ਈ.ਸੀ. ਇਮੀਗਰੇਸ਼ਨ ਨੇ ਲਗਵਾਇਆ ਜਗਦੀਪ ਸਿੰਘ ਦਾ ਆਸਟੇ੍ਰਲੀਆ ਦਾ ਵੀਜ਼ਾ

ਮੋਗਾ,23 ਫਰਵਰੀ (ਜਸ਼ਨ) ਮੋਗਾਮਾਲਵੇ ਦੀ ਪ੍ਰਸਿੱਧ ਇਮੀਗਰੇਸ਼ਨ ਸੰਸਥਾ ਆਰ.ਆਈ.ਈ.ਸੀ. ਜੋ ਕਿ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ੀ ਵੀਜ਼ੇ ਲਗਵਾ ਰਹੀ ਹੈ, ਵੱਲੋਂ ਹਰ ਵਾਰ ਦੀ ਤਰਾਂ ਇਸ ਵਾਰ ਜਗਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਸਰਦੂਲਗੜ (ਮਾਨਸਾ) ਦਾ ਆਸਟੇ੍ਰਲੀਆ ਦਾ ਸਟੂਡੈਂਟ ਵੀਜ਼ਾ ਲਗਾਇਆ ਗਿਆ। ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਗਦੀਪ ਸਿੰਘ ਨੇ 12ਵੀਂ ਪਾਸ ਕਰਨ ਉਪਰੰਤ ਆਈਲਟਸ ਵਿਚੋਂ ਓਵਰਆਲ 5.5 ਬੈਂਡ ਅਤੇ ਰੀਡਿੰਗ ਵਿਚੋਂ 5 ਬੈਂਡ ਸਨ ਜਿਸ ਦੇ ਆਧਾਰ ’ਤੇ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਵਲੋਂ ਵਧੀਆ ਢੰਗ ਨਾਲ ਫ਼ਾਈਲ ਤਿਆਰ ਕਰਕੇ ਲਗਾਈ ਗਈ, ਨਤੀਜੇ ਵਜੋਂ ਵਿਦਿਆਰਥੀ ਦਾ ਆਸਟੇ੍ਰਲੀਆ ਸਟੂਡੈਂਟ ਵੀਜ਼ਾ ਲਗਾ ਹੈ। ਉਨਾਂ ਦੱਸਿਆ ਕਿ ਜੇਕਰ ਜਿਨਾਂ ਵਿਦਿਆਰਥੀਆਂ ਦੇ ਆਈਲਟਸ ਵਿਚੋਂ 5.5 ਜਾਂ 6 ਬੈਂਡ ਹਨ ਜਾਂ ਕਿਸੇ ਵੀ ਮਡਿਊਲ ਵਿਚੋਂ 5 ਬੈਂਡ ਹਨ ਉਹ ਵਿਦਿਆਰਥੀ ਆਸਟੇ੍ਰਲੀਆ ਵਿਚ ਪੜਾਈ ਕਰਨ ਲਈ ਆਰ.ਆਈ.ਈ.ਸੀ. ਸੰਸਥਾ ਵਿਖੇ ਸੰਪਰਕ ਕਰਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ