ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਿਚ ਮਾਤਰ ਭਾਸ਼ਾ ਸਬੰਧੀ ਪ੍ਰਤੀਯੋਗਤਾ ਕਰਵਾਈ ਗਈ

ਮੋਗਾ,22 ਫਰਵਰੀ (ਜਸ਼ਨ)- ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਿਖੇ ਯੂ.ਜੀ.ਸੀ. ਅਤੇ ਪੰਜਾਬ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਮਾਤਰ ਭਾਸ਼ਾ ਦਿਵਸ ਮਨਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਦੀ ਮਾਤਰ ਭਾਸ਼ਾ ਲੇਖ ਪ੍ਰਤੀਯੋਗਤਾ ਕਰਵਾਈ ਗਈ। ਲੇਖ ਰਚਨਾ ਦੇ ਵਿਸ਼ੇ ‘ਸਿੱਖਿਆ ਵਿਚ ਮਾਤ ਭਾਸ਼ਾ ਦਾ ਮਹੱਤਵ’ ਅਤੇ ਮਾਤ ਭਾਸ਼ਾ ਨੂੰ ਦਰਪੇਸ਼ ਮੁਸ਼ਕਿਲਾਂ ਸਨ। ਇਸ ਪ੍ਰਤੀਯੋਗਤਾ ਵਿਚ ਅਮਨਦੀਪ ਕੌਰ ਐਲ.ਐਲ.ਬੀ. ਜਮਾਤ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੰਦੀਪ ਕੌਰ ਬੀ.ਏ.ਐਲ.ਐਲ.ਬੀ. ਜਮਾਤ ਦੀ ਵਿਦਿਆਰਥਣ ਦੂਜੇ ਸਥਾਨ ’ਤੇ ਰਹੀ ਅਤੇ ਰਾਜਦੀਪ ਸਿੰਘ ਬੀ.ਏ.ਐਲ.ਐਲ.ਬੀ. ਜਮਾਤ ਦੇ ਵਿਦਿਆਰਥੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰਤੀਯੋਗਤਾ ਵਿਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ, ਪ੍ਰਧਾਨ, ਦਵਿੰਦਰਪਾਲ ਸਿੰਘ, ਡਾਇਟ ਪ੍ਰਮੋਦ ਗੋਇਲ ਅਤੇ ਸੈਕਟਰੀ ਅਵਤਾਰ ਸਿੰਘ ਵੱਲੋਂ ਕੀਤੀ ਗਈ।