ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਜਿਲਾ ਪੱਧਰੀ ‘ਬੇਟੀ ਬਚਾਓ ਬੇਟੀ ਪੜਾਓ’ ਤਹਿਤ ਮੁਕਾਬਲਿਆਂ ਦਾ ਆਯੋਜਨ

ਮੋਗਾ,22 ਫਰਵਰੀ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਜਿਲਾ ਪੱਧਰ ਤੇ ਹੋਏ ‘ਬੇਟੀ ਬਚਾਓ-ਬੇਟੀ ਪੜਾਓ’ ਤਹਿਤ ਵੱਖ ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨਾਂ ਮੁਕਾਬਲਿਆਂ ਵਿਚ ਕਵਿਤਾ ਉਚਾਰਨ ਮੁਕਾਬਲੇ, ਵਾਦ-ਵਿਵਾਦ ਮੁਕਾਬਲ ਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਜਿਲੇ ਦੇ ਸਰਕਾਰੀ ਹਾਈ ਸਕੂਲਾਂ ਵਿਚੋਂ ਲਗਭਗ 450 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਲਈ ਵਿਦਿਆਰਥੀਆਂ ਨੇ ਤਿੰਨ ਵੱਖ ਵੱਖ ਵਰਗਾਂ ਜੂਨੀਅਰ, ਸਬ ਜੂਨੀਅਰ ਅਤੇ ਸੀਨੀਅਰ ਵਰਗ ਵਿਚ ਹਿੱਸਾ ਲਿਆ। ਛੋਟੀਆਂ ਬੱਚੀਆਂ ਅਤੇ ਸੀਨੀਅਰ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਤੇ ਆਤਮ ਵਿਸ਼ਵਾਸ਼ ਨਾਲ ਵਿਸ਼ੇ ਤੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ, ਏ.ਡੀ.ਸੀ. ਰਾਜੇਸ਼ ਤਿ੍ਰਪਾਠੀ, ਡੀ.ਈ.ਓ. ਗੁਰਦਰਸ਼ਨ ਸਿੰਘ ਬਰਾੜ, ਕੈਂਬਰਿਜ਼ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਰਜਿੰਦਰ ਸਿੰਧ ਕੈਨੇਡਾ ਵਿਸ਼ੇਸ਼ ਤੌਰ ’ਤੇ ਹਾਜਰ ਹੋਏ। ਮਾਣਯੋਗ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।