ਬਿਲਾਸਪੁਰ ਵਿਖੇ ਮਹਿੰਦਰਪਾਲ ਧਾਲੀਵਾਲ ਨਾਲ ਰੂਬਰੂ ਪਰੋਗਰਾਮ ਕਰਵਾਇਆ ਗਿਆ

ਨਿਹਾਲ ਸਿੰਘ ਵਾਲਾ,22 ਫਰਵਰੀ - ਮਰਹੂਮ ਸਵਰਨ ਬਰਾੜ ਯਾਦਗਰੀ ਲਾਇਬਰੇਰੀ (ਰਜਿ) ਬਿਲਾਸਪੁਰ ਵੱਲੋਂ ਪਿੰਡ ਬਿਲਾਸਪੁਰ ਵਿਖੇ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਨਾਲ ਰੂਬਰੂ ਕਰਵਾਇਆ ਗਿਆ। ਕੌਮਾਂਤਰੀ ਮਾਤ ਭਾਸ਼ਾ ਦਿਵਸ ‘ਤੇ ਮਾਂ ਬੋਲੀ ਨਾਲ ਜੁੜਨ ਦਾ ਵੀ ਹੋਕਾ ਦਿੱਤਾ ਗਿਆ। ਬਿਲਾਸਪੁਰ ਵਿਖੇ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਨਾਲ ਹੋਏ ਰੂਬਰੂ ਸਮਾਗਮ ਸਮੇਂ ਧਾਲੀਵਾਲ ਨੇ ਨਕਸਲੀ ਲਹਿਰ ਦਾ ਪ੍ਰਭਾਵ ਸਾਹਿਤਕ ਚਿਣਗ ਅਤੇ ਪ੍ਰਵਾਸ ਤੋਂ ਲੈ ਕੇ ਇੰਗਲੈਂਡ ਵਿੱਚ ਜ਼ਿੰਦਗੀ ਅਤੇ ਨਾਵਲਕਾਰ ਤੌਰ ਤੇ ਸਥਾਪਤੀ ਬਾਰੇ ਗੰਭੀਰਤਾ ਨਾਲ ਦੱਸਦਿਆਂ ਸਾਹਿਤ ਪ੍ਰੇਮੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪ੍ਰਧਾਨਗੀ ਮੰਡਲ ਵਿੱਚ ਅਸ਼ੋਕ ਚੁਟਾਨੀ,ਨਰਿੰਦਰ ਸ਼ਰਮਾਂ,ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ,ਹਰਨੇਕ ਸਿੰਘ ਬੱਧਨੀਂ ਤੇ ਹਰਵਿੰਦਰ ਸਿੰਘ ਧਾਲੀਵਾਲ ਸੁਸ਼ੋਭਤ ਸਨ। ਸਮਾਗਮ ਵਿੱਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਪਿ੍ਰੰਸੀਪਲ ਜੁਗਿੰਦਰ ਸਿੰਘ ਭਾਗੀਕੇ,ਜਰਨੈਲ ਕੌਰ ਕਨੇਡੀਅਨ,ਗੁਰਮੇਲ ਬੌਡੇ, ਲਾਇਬਰੇਰੀ ਪ੍ਰਧਾਨ ਅਮਨਦੀਪ ਬਿਲਾਸਪੁਰ , ਅਸ਼ੋਕ ਚੁਟਾਨੀ ,ਨਰਿੰਦਰ ਸ਼ਰਮਾ ,ਭੁਪਿੰਦਰ ਸਿੰਘ ਢਿੱਲੋਂ ਤੇ ਗੁਰਦੀਪ ਲੋਪੋ ਨੇ ਨਾਵਲਕਾਰ ਮਹਿੰਦਰਪਾਲ ਦੇ ਨਾਵਲਾਂ ਅਤੇ ਉਸ ਦੀ ਸਾਹਿਤ ਨੂੰ ਦੇਣ ਬਾਰੇ ਚਰਚਾ ਕੀਤੀ। ਕਵੀ ਦਰਬਾਰ ਵਿੱਚ ਗੋਪਿਕਾ ਗਿੱਲ,ਜਗਦੀਸ਼ ਲੋਪੋ,ਹੰਸਰਾਜ, ਅਮਰੀਕ ਸੈਦੋ,ਦਰਸ਼ਨ ਸਿੰਘ ਲੁਹਾਰਾ ,ਯਸ਼ ਪੱਤੋ ,ਸੁਖਦੇਵ ਲੱਧੜ ਤੇ ਹਰਨੇਕ ਸਿੰਘ ਬੱਧਨੀਂ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਇਸ ਰੂਬਰੂ ਤੇ ਸਨਮਾਨ ਸਮਾਗਮ ਵਿੱਚ ਹਰਵੀਰ ਹੈਰੀ,ਗੁਰਮੀਤ ਗੀਤਾ,ਕਿ੍ਰਸ਼ਨ ਸਿੰਘ,ਸੁਖਚੈਨ ਬੱਬੀ,ਜਸਵੀਰ ਮਿੱਠੂ,ਗੁਰਪ੍ਰੀਤ ਸਿੰਘ ਬੈਂਕ ਮਨੇਜਰ,ਸੰਦੀਪ ਚੌਧਰੀ ਬੈਂਕ ਮਨੇਜਰ,ਮੇਘ ਸਿੰਘ ਲੋਪੋ,ਜਿੰਦਰਪਾਲ ਜੌੜਾ,ਗੁਰਦਿੱਤ ਦੀਨਾ,ਸੂਬੇਦਾਰ ਤੇਜਾ ਸਿੰਘ ,ਜਗਨਾਹਰ ਸਿੰਘ,ਸੁਰਜੀਤ ਸਿੰਘ ,ਗੁਰਪ੍ਰੀਤ ਰੌਂਤਾ,ਜਗਦੀਪ ਬੌਡੇ   ਸਮੇਤ ਪਿੰਡ ਤੇ ਇਲਾਕੇ ਦੇ ਸਾਹਿਤਪ੍ਰੇਮੀ ਤੇ ਕਵੀ ਮੌਜੂਦ ਸਨ। ਮੰਚ ਸੰਚਾਲਨ ਯਸ਼ ਪੱਤੋ ਨੇ ਕੀਤਾ। ਮਰਹੂਮ ਸਵਰਨ ਸਿੰਘ ਯਾਦਗਰੀ ਲਾਇਬਰੇਰੀ ਤੇ ਲੇਖਕ ਵਿਚਾਰ ਮੰਚ ਪੰਜਾਬ ਵੱਲੋਂ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਦਾ ਸਨਮਾਨ ਕੀਤਾ ਗਿਆ। ਉਹਨਾਂ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਲੋਂ ਸਨਮਾਨ  ਹੋਣਾ ਮਹੱਤਵਪੂਰਨ ਹੁੰਦਾ ਹੈ ਅਤੇ ਲੇਖਕ ਦੀ ਜਿੰਮੇਵਾਰੀ ਵਿੱਚ ਵਾਧਾ ਕਰਦਾ ਹੈ। ਸਾਨੂੰ ਪੰਜਾਬੀ ਲਿਖਣ ਬੋਲਣ ਵਿੱਚ ਮਾਣ ਹੋਣਾ ਚਾਹੀਦਾ ਹੈ।  
-ਰਾਜਵਿੰਦਰ ਰੌਂਤਾ,ਮੋਗਾ 98764 86187