ਪਿੰਡ ਰੌਲੀ ਦੇ 22ਵੇਂ ਕਬੱਡੀ ਕੱਪ ਦਾ ਪੋਸਟਰ ਜਾਰੀ,26 ਅਤੇ 27 ਫਰਵਰੀ ਨੂੰ ਨਾਮਵਰ ਟੀਮਾਂ ਦਿਖਾਉਣਗੀਆਂ ਕਬੱਡੀ ਦੇ ਜੌਹਰ

 ਮੋਗਾ, 22ਫਰਵਰੀ(ਜਸ਼ਨ)- ਮੋਗਾ ਦੇ ਪਿੰਡ ਰੌਲੀ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਮਹਾਨ ਤਪੱਸਵੀ ਸ੍ਰੀਮਾਨ  ਮਾਨ ਸੰਤ ਬਾਬਾ ਬਿਸਨਦਾਸ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ 22ਵਾ ਵਿਸਾਲ ਕਬੱਡੀ ਕੱਪ ਨੌਜਵਾਨ ਸਪੋਰਟਸ ਕਲੱਬ ਅਤੇ ਸਮੂੰਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 26 ਅਤੇ 27 ਫਰਵਰੀ ਨੂੰ ਸਰਕਾਰੀ ਸੀਨੀ ਸਕੈਡਰੀ ਸਕੂਲ ਰੌਲੀ  ਦੀਆਂ ਗਰਾੳੂਡਾਂ ਵਿਖੇ ਕਰਵਾਇਆ ਜਾ ਰਿਹਾ ਹੈ । ਅੱਜ ਇਸ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦਿਆਂ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਵਾਰ ਕਬੱਡੀ 32 ਕਿਲੋ,ਕਬੱਡੀ 52 ਕਿਲੋ,ਕਬੱਡੀ 70 ਕਿਲੋ ਤੋਂ ਇਲਾਵਾ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਤੇ ਕਲੱਬ ਦੇ ਅਹੁੱਦੇਦਾਰਾਂ ਨੇ ਖਿਡਾਰੀਆਂ ਨੇ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਨਸ਼ਾ ਕਰਕੇ ਨਹੀਂ ਖੇਡਣ ਦਿੱਤਾ ਜਾਵੇਗਾ ਪਤਾ ਲੱਗਣ ਤੇ ਕਮੇਟੀ ਵਲੋਂ ਟੀਮ ਨੂੰ ਮੌਕੇ ਤੇ ਸਕਰੈਚ ਕਰ ਦਿੱਤਾ ਜਾਵੇਗਾ।  ਟੂਰਨਾਮੈਂਟ ਦਾ ਪੋਸਟਰ ਜਾਰੀ ਕਰਨ ਸਮੇਂ ਡਾਕਟਰ ਮਲਕੀਤ ਸਿੰਘ,ਸਤਨਾਮ ਸਿੰਘ ਸੱਤਾ,ਪਿੰਦੀ ਕਬੱਡੀ ਖਿਡਾਰੀ,ਨਿੰਦਰ ਸਿੰਘ,ਕਾਲਾ ਸਿੰਘ,ਸਾਬਕਾ ਸਰਪੰਚ ਜੋਗਿੰਦਰ ਸਿੰਘ,ਜਗਰਾਜ ਸਿੰਘ ਨੰਬਰਦਾਰ ਕਨੈਡਾ,ਮੱਘਰ ਸਿੰਘ ਕਾਲਾ ਨੰਬਰਦਾਰ,ਮੁਖਤਿਆਰ ਸਿੰਘ ਗੁਰਦੁਆਰਾ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਕਨੈਡਾ,ਰਾਜੂ ਗਿੱਲ,ਤੇਜੀ ਗਿੱਲ,ਬਲਦੇਵ ਸਿੰਘ ਗਿੱਲ ਕਨੈਡਾ,ਹੈਪੀ ਗਿੱਲ,ਸੁੱਖਾ ਗਿੱਲ,ਸੁੱਖਜਿੰਦਰ ਸਿੰਘ ਪੰਚ,ਡਾ ਬੱਬੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।