ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਨਾਲ ਵਿਦਿਆਰਥੀਆਂ ਦੀ ਕਨੇਡਾ ਵਿਚ ਸਿੱਖਿਆ ਹਾਸਿਲ ਕਰਨ ਦੀ ਇੱਛਾ ਪੂਰਤੀ ਲਈ ਹੋਰ ਨਵੇਂ ਰਸਤੇ ਖੁਲਣਗੇ-ਕੀਰਤੀ ਬਾਂਸਲ

ਮੋਗਾ, 22 ਫਰਵਰੀ (ਜਸ਼ਨ)- ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨਾਲ ਨਾ ਸਿਰਫ ਦੋਨਾਂ ਦੇਸ਼ਾਂ ਦੇ ਦੁਬੱਲੇ ਸਬੰਧ ਹੋਰ ਮਜਬੂਤ ਹੋਣਗੇ ਸਗੋਂ ਵਿਦਿਆਰਥੀਆਂ ਦੀ ਵਿਦੇਸ਼ ਜਾਣ ਦੀ ਇੱਛਾ ਪੂਰਤੀ ਲਈ ਹੋਰ ਨਵੇਂ ਰਸਤੇ ਖੁਲਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਰ ਆਈ ਈ ਸੀ ਮੋਗਾ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਮੈਡਮ ਕੀਰਤੀ ਬਾਂਸਲ ਨੇ ਆਖਿਆ ਕਿ ਜਸਟਿਨ ਟਰੂਡੋ  ਅਤੇ ਉਹਨਾਂ ਨਾਲ ਭਾਰਤ ਪੁੱਜੇ ਵਫ਼ਦ ਨੇ ਦੇਸ਼ ਦੇ ਵੱਖ ਵੱਖ ਭਾਗਾਂ ਖਾਸਕਰ ਪੰਜਾਬ ਦਾ ਦੌਰਾ ਕਰਦਿਆਂ ਨਿਮਰਤਾ ਦੀ ਮਿਸਾਲ ਪੇਸ਼ ਕਰਦਿਆਂ ਭਾਰਤੀ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਅੱਜ ਦਿੱਲੀ ਵਿਚ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਉੱਚ ਪੱਧਰੀ ਮੀਟਿੰਗ ਕਰਦਿਆਂ ਦੋਹਾਂ ਦੇਸ਼ਾਂ ਦਰਮਿਆਨ ਵਪਾਰ,ਨਿਵੇਸ਼,ਸੁਰੱਖਿਆ,ੳੂਰਜਾ ਅਤੇ ਲੋਕਾਂ ਦੇ ਆਪਸੀ ਸਬੰਧ ਮਜਬੂਤ ਕਰਨ ਦੇ ਨਾਲ ਨਾਲ ਦੁਬੱਲੇ ਸੰਬਧਾਂ ਬਾਰੇ ਹੋਈ ਵਿਚਾਰ ਚਰਚਾ ਉਪਰੰਤ ਇਹ ਨਿਸ਼ਚਤ ਹੋ ਗਿਆ ਹੈ ਕਿ ਪਹਿਲਾਂ ਹੀ ਕਨੇਡਾ ਵਿਚ ਉੱਚ ਸਿੱਖਿਆ ਹਾਸਿਲ ਕਰ ਰਹੇ ਵਿਦਿਆਰਥੀਆਂ ਲਈ ਪੀ ਆਰ ਹਾਸਿਲ ਕਰਨੀ ਹੋਰ ਆਸਾਨ ਹੋ ਜਾਵੇਗੀ । ਆਰ ਆਈ ਈ ਸੀ ਮੋਗਾ ਦੀ ਮੈਨੇਜਿੰਗ ਡਾਇਰੈਕਟਰ ਨੇ ਆਖਿਆ ਕਿ ਕਨੇਡਾ ਜਾ ਕੇ ਉੱਚ ਸਿੱਖਿਆ ਹਾਸਿਲ ਕਰਨ ਦੀ ਹਸਰਤ ਰੱਖਣ ਵਾਲੇ ਵਿਦਿਆਰਥੀਆਂ ਦਾ ਕਨੇਡਾ ਜਾਣਾ ਹੁਣ ਹੋਰ ਆਸਾਨ ਹੋਣ ਦੀ ਪੂਰੀ ਸੰਭਾਵਨਾ ਹੈ।