ਮਾਉਟ ਲਿਟਰਾ ਜੀ ਸਕੂਲ ਵਿਚ ਮਨਾਇਆ ਵਿਸ਼ਵ ਰੇਡੀਓ ਦਿਵਸ

ਮੋਗਾ, 22 ਫਰਵਰੀ (ਜਸ਼ਨ)ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਵਿਸ਼ਵ ਰੇਡੀਓ ਦਿਵਸ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਬੱਚਿਆ ਨੂੰ ਸੰਬੋਧਨ ਕਰਦਿਆ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਰੇਡੀਓ ਦੁਨੀਆਂ ਵਿਚ ਪੁੱਜਣ ਵਾਲਾ ਇਕ ਅਜਿਹਾ ਸਾਧਨ ਹੈ। ਇਹ ਇਕ ਸ਼ਕਤੀਸ਼ਾਲੀ ਸੰਚਾਰ ਉਪਕਰਨ ਅਤੇ ਘੱਟ ਖਰਤੇ ਵਾਲੇ ਸਾਧਨ ਦੇ ਰੂਪ ਵਿਚ ਵੀ ਮਾਨਤਾ ਪ੍ਰਾਪਤ ਹੈ। ਰੇਡੀਓ ਵਿਸ਼ੇਸ਼ ਤੌਰ ਤੇ ਦੂਰ ਦਰਾਜ ਦੇ ਲੋਕਾਂ ਅਤੇ ਕਮਜੋਰ ਲੋਕਾਂ ਤੱਕ ਪੁੱਜਣ ਲਈ ਉਪਯੁਕਤ ਹੈ। ਉਹਨਾਂ ਕਿਹਾ ਕਿ ਰੇਡੀਓ ਸਭ ਤੋਂ ਗਤੀਸ਼ੀਲ ਸਾਧਨ ਹੈ, ਜੋ 21 ਵੀਂ ਸ਼ਤਾਬਦੀ ਦੇ ਬਦਲਾਅ ਦੇ ਅਨੁਕੂਲ ਹੈ ਉਹਨਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆ ਨੂੰ ਇਸ ਦਿਨ ਦੇ ਬਾਰੇ ਸਿੱਖਿਆ ਦਿੱਤੀ ਗਈ ਅਤੇ ਮੀਡਿਆ ਦੀ ਮਹੱਤਾ ਸਬੰਧੀ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਅਜਿਹੇ ਦਿਵਸ ਦਾ ਆਯੋਜਨ  ਕਰਨਾ ਵਿਦਿਆਰਥੀਆ ਦੇ ਗਿਆਨ ਵਿਚ ਵਾਧਾ ਕਰਨਾ ਹੈ, ਜੋ ਅੱਗੇ ਵੀ ਜਾਰੀ ਰਹਿਣਗੀਆਂ। ਇਸ ਮੌਕੇ ਸਕੂਲ ਟੀਚਰ ਸੋਨਮਪ੍ਰੀਤ ਤੋਂ ਇਲਾਵਾ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।