ਵਾਰਡ ਨੰਬਰ 25 ਤੋਂ ਜ਼ਿਮਨੀ ਚੋਣ ਵੱਡੇ ਫਤਬੇ ਨਾਲ ਜਿੱਤਾਂਗੇ: ਰਣੀਆਂ

ਮੋਗਾ, 22 ਫਰਵਰੀ (ਜਸ਼ਨ): ਮੋਗਾ ਦੇ ਵਾਰਡ ਨੰਬਰ 25 ਤੋਂ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਉੱਤਰੀ ਗੁਰਪ੍ਰੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਘਰ ਘਰ ਜਾ ਕੇ ਲੋਕਾਂ ਨੂੰ ਗੁਰਪ੍ਰੀਤ ਕੌਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆਂ ਅਤੇ ਸ਼ਿੰਦਾ ਬਰਾੜ ਨੇ ਕਿਹਾ ਕਿ ਵਾਰਡ ਨੰਬਰ 25 ਤੋਂ ਕਾਂਗਰਸ ਪਾਰਟੀ ਦੀ ਵੱਡੇ ਫਤਬੇ ਨਾਲ ਜਿੱਤ ਹੋਵੇਗੀ ਅਤੇ ਇਹ ਸੀਟ ਜਿੱਤ ਕੇ ਵਿਧਾਇਕ ਡਾ: ਹਰਜੋਤ ਕਮਲ  ਦੀ ਝੋਲੀ ਪਾਈ ਜਾਵੇਗੀ। ਉਨਾਂ ਲੋਕਾਂ ਵਲੋਂ ਮਿਲ ਰਹੇ ਅਥਾਹ ਪਿਆਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸੀਟ ਤੇ ਜਿੱਤ ਪੂਰੀ ਤਰਾਂ ਯਕੀਨੀ ਹੈ ਅਤੇ ਇਸ ਵਾਰਡ ਵਿੱਚ ਜਿੱਤ ਤੋਂ ਬਾਅਦ ਵਾਰਡ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਤੇ ਉਨਾਂ ਨਾਲ ਸੁਨੀਲ ਜੋਇਲ ਭੋਲਾ, ਜਗਜੀਤ ਜੀਤਾ, ਕਸ਼ਮੀਰ ਸਿੰਘ ਲਾਲਾ, ਬਿੱਟੂ ਫਿਲਟਰਾਂ ਵਾਲਾ, ਜਸਵੀਰ ਸਿੰਘ, ਅਮਰਜੀਤ ਅੰਬੀ, ਗੁਰਦੀਪ ਗਿੱਲ, ਕੁਲਦੀਪ ਨੰਬਰਦਾਰ, ਰਜਿੰਦਰ ਸਿੰਘ ਬਬਲੀ ਸਾਬਕਾ ਕੌਂਸਲਰ, ਸੂਰਜ, ਬਿੱਲੂ, ਪ੍ਰੇਮ ਸਿੰਘ ਚੱਕੀ ਵਾਲਾ, ਲੱਖੀ, ਲਛਮਣ ਸਿੰਘ, ਜਰਨੈਲ ਸਿੰਘ ਸਾਬਕਾ ਕੌਂਸਲਰ, ਹਨੀ ਸੋਢੀ, ਸਾਹਿਲ ਅਰੋੜਾ, ਪ੍ਰਵੀਨ ਮੱਕੜ, ਰਮਨ ਮੱਕੜ, ਰੀਮਾ ਖੰਨਾ, ਪਰਮਜੀਤ ਕੌਰ, ਕੁਲਵਿੰਦਰ ਕੌਰ ਸਾਬਕਾ ਕੌਂਸਲਰ, ਬਲਜੀਤ ਕੌਰ, ਸੁਰਜੀਤ ਕੌਰ, ਆਸ਼ਾ ਕੁਮਾਰੀ, ਜਸਵੀਰ ਕੌਰ ਆਦਿ ਹਾਜ਼ਰ ਸਨ।