ਕਿਸਾਨ ਨੇ ਆਪਣੇ ਸਿਰ ਵਿਚ ਗੋਲੀ ਮਾਰ ਕੇ ਕੀਤੀ ਆਤਮਹੱਤਿਆ

ਤਰਨਤਾਰਨ ,,21 ਫਰਵਰੀ (ਜਸ਼ਨ)-:ਤਰਨਤਾਰਨ ਦੇ ਪਿੰਡ ਛਾਪੜੀ ਸਾਹਿਬ ਵਿਚ ਕਰਜ਼ ਤੋਂ ਪੇ੍ਰਸ਼ਾਨ ਹੋ ਕੇ 72 ਸਾਲਾ ਕਿਸਾਨ ਹਰਦਿਆਲ ਸਿੰਘ ਨੇ ਆਪਣੇ ਸਿਰ ਵਿਚ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਕਿਸਾਨ ਤੇ ਆੜਤੀ ਅਤੇ ਬੈਂਕਾਂ ਦਾ 20 ਲੱਖ ਦਾ ਕਰਜ਼ਾ ਸੀ, ਕਿਸਾਨ ਨੇ ਮਰਨ ਤੋਂ ਪਹਿਲਾਂ ਆਤਮਹੱਤਿਆ ਨੋਟ ਵੀ ਲਿਖਿਆ ਹੈ, ਜਿਸ ਵਿਚ ਉਸ ਨੇ ਕਰਜ਼ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਲਿਖਿਆ ਹੈ। ਪੁਲਿਸ ਨੇ ਮਿ੍ਰਤਕ ਕਿਸਾਨ ਹਰਦਿਆਲ ਸਿੰਘ ਦੇ ਲੜਕੇ ਨਿਸ਼ਾਨ ਸਿੰਘ ਦੀ ਸ਼ਿਕਾਇਤ ਤੇ ਆੜਤੀ ਪਰਮਬੀਰ ਸਿੰਘ ਦੇ ਖਿਲਾਫ ਧਾਰਾ 306, 506 ਦੇ ਅਧੀਨ ਕੇਸ ਦਰਜ ਕਰ ਲਿਆ ਹੈ। ਮਿ੍ਰਤਕ ਕਿਸਾਨ ਹਰਦਿਆਲ ਸਿੰਘ ਦੇ ਲੜਕੇ ਨਿਸ਼ਾਨ ਸਿੰਘ ਅਤੇ ਹੋਰ ਵਾਰਿਸਾਂ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਹਰਦਿਆਲ ਸਿੰਘ ਦੇ ਸਿਰ ਤੇ 20 ਲੱਖ ਦਾ ਕਰਜ਼ ਸੀ, ਆੜਤੀ ਨੇ ਕਿਸਾਨ ਦੀ ਫਸਲ ਤਾਂ ਲੈ ਰੱਖੀ ਸੀ, ਪਰ ਉਸ ਨੂੰ ਫਸਲ ਦਾ ਭੁਗਤਾਨ ਨਹੀਂ ਕਰ ਰਿਹਾ ਸੀ। ਦੂਸਰੇ ਪਾਸੇ ਬੈਂਕਾਂ ਦੇ ਅਧਿਕਾਰੀ ਵੀ ਕਿਸਾਨ ਨੂੰ ਬੈਂਕ ਵਿਚ ਉਸ ਦਾ ਫੋਟਾ ਲਗਾ ਕੇ ਜਲੀਲ ਕਰਨ ਅਤੇ ਉਸ ਦੇ ਪਿੰਡ ਚ ਨੋਟਿਸ ਚਿਪਕਾਉੁਣ ਦਾ ਡਰਾਵਾ ਦੇ ਕੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਇਨਾਂ ਸਾਰੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਹਰਦਿਆਲ ਸਿੰਘ ਨੇ ਆਪਣੀ ਲਾਇਸੰਸੀ 12 ਬੋਰ ਦੀ ਰਾਈਫਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮਿ੍ਰਤਕ ਕਿਸਾਨ ਦੇ ਲੜਕੇ ਦੀ ਸ਼ਿਕਾਇਤ ਤੇ ਪੁਲਸ ਨੇ ਆੜਤੀ ਦੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਤਲਾਸ਼ ਦੇ ਲਈ ਛਾਪਾਮਾਰੀ ਆਰੰਭ ਕਰ ਦਿੱਤੀ ਹੈ।  
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ