ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਯਾਦ ’ਚ ਬਣੇ ਗੁਰਦੁਆਰਾ ਨੂੰ ਸਮਰਪਤ ਪਿੰਡ ਰੋਡੇ ਵਿਖੇ ਸਜਾਇਆ ਨਗਰ ਕੀਰਤਨ

ਬਾਘਾਪੁਰਾਣਾ,20ਫਰਵਰੀ (ਰਾਜਿੰਦਰ ਸਿੰਘ ਕੋਟਲਾ):ਵੀਹਵੀਂ ਸਦੀ ਦੇ ਮਹਾਨ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਤ ਇੱਕ ਵਿਸ਼ਾਲ ਨਗਰ ਕੀਰਤਣ ਸਜਾਇਆ ਗਿਆ। ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁੰਦਰ ਪਾਲਕੀ ਵਿੱਚ ਸੁਸ਼ੋਬਿਤ ਕਰਕੇ ਜਿਸ ਦੀ ਅਗਵਾਈ ਪੰਜ ਪਿਆਰੇ ਅਤੇ ਪੰਜ ਨਿਸ਼ਾਨੀਆਂ ਕਰ ਰਹੇ ਸਨ। ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਸਾਹਿਬ, ਭਾਈ ਰਣਜੀਤ ਸਿੰਘ ਲੰਗਿਆਣਾ ਅਤੇ ਭਾਈ ਬਲਵਿੰਦਰ ਸਿੰਘ ਰੋਡੇ ਦੇ ਜੱਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ। ਸਾਬਕਾ ਜੱਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਮਹਿਤਾ ਚੌਂਕ ਆਪਣੇ ਜੱਥੇ ਸਮੇਤ,ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਜੀ, ਦੂਸਰੇ ਸਪੁੱਤਰ ਭਾਈ ਇੰਦਰ ਸਿੰਘ ਜੀ, ਸੰਤਾਂ ਦੇ ਭਰਾਤਾ ਕੈਪਟਨ ਹਰਚਰਨ ਸਿੰਘ,ਮਾਸਟਰ ਹਰਜੀਤ ਸਿੰਘ,ਭਾਈ ਸੁਖਹਰਪ੍ਰੀਤ ਸਿੰਘ ਸ੍ਰੋਮਣੀ ਕਮੇਟੀ ਮੈਂਬਰ,ਭਾਈ ਜਗਤਾਰ ਸਿੰਘ ਜੀ ਸ਼੍ਰੋਮਣੀ ਕਮੇਟੀ ਮੈਂਬਰ,ਬਾਬਾ ਸੁਰਜੀਤ ਸਿੰਘ ਸੋਧੀ ਲਧਾਈ ਕੇ,ਗਿਅਨੀ ਦਰਸ਼ਨ ਸਿੰਘ ਰੋਡੇ,ਬਾਬਾ ਗੁਰਦਿਆਲ ਸਿੰਘ ਲੰਗਿਆਣਾ ਅਤੇ  ਹੋਰ ਸੰਤ-ਮਹਾਪੁਰਸ਼ਾਂ ਨੇ ਵਿਸੇਸ਼ ਤੌਰ ’ਤੇ ਹਾਜਰੀਆਂ ਭਰੀਆਂ।ਪਿੰਡ ਰੋਡੇ ਨੂੰ ਸੁੰਦਰ ਲੜੀਆਂ ਨਾਲ ਸਜਾਇਆ ਹੋਇਆ ਸੀ।ਨੌਜਵਾਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਕੇਸਰੀ ਦਸਤਾਰਾਂ ਸਜਾ ਕੇ ਕੇਸਰੀ ਝੰਡੇ ਲੈ ਕੇ ਨਗਰ ਕੀਰਤਣ ਦੀ ਹੋਰ ਵੀ ਸ਼ੋਭਾ ਵਧਾ ਰਹੇ ਸਨ। ਨਗਰ ਕੀਰਤਣ ਪਿੰਡ ਰੋਡੇ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸੰਤ ਖਾਲਸਾ ਵਿਖੇ ਪਹੁੰਚਿਆ। ਉਪਰੰਤ ਗੁਰਦੁਆਰਾ ਸੰਤ ਖਾਲਸਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਅਖੰਡ ਆਰੰਡ ਕਰ ਦਿੱਤੇ ਗਏ। ਜਿਨਾਂ ਦੇ ਭੋਗ 22 ਫਰਵਰੀ ਨੂੰ ਪਾਏ ਜਾਣਗੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਯਾਦ ’ਚ ਬਣੇ ਭਾਰੀ ਦੀਵਾਨ ਸਜਾਏ ਜਾਣਗੇ ਅਤੇ ਗੁਰਦੁਆਰਾ ਸੰਤ ਖਾਲਸਾ ਸੰਗਤਾਂ ਨੂੰ ਸਮਰਪਤ ਕੀਤਾ ਜਾਵੇਗਾ। ਇਸ ਸਮੇਂ ਕੁਲਦੀਪ ਸਿੰਘ ਰੋਡੇ,ਹਰਪਾਲ ਸਿੰਘ,ਸਰਪੰਚ ਹਰਜੀਤ ਸਿੰਘ,ਗੁਰਜੰਟ ਸਿੰਘ ਭੁਟੋ,ਤਾਰਾ ਸਿੰਘ, ਰਾਜਿੰਦਰ ਸਿੰਘ ਖਾਲਸਾ,ਸੁਖਮੰਦਰ ਸਿੰਘ,ਸੁਖਜੀਤ ਸਿੰਘ ਰੋਡੇ,ਤਾਰਾ ਸਿੰਘ ਲੰਗਿਆਣਾ ਆਦਿ ਭਾਰੀ ਗਿਣਤੀ ’ਚ ਸਿੱਖ ਸੰਗਤਾਂ ਹਾਜਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ