ਜਿਲਾ ਰੂਰਲ ਐਨ.ਜੀ.ਓ. ਮੋਗਾ ਦੇ ਸੱਤਵੇਂ ਡੈਲੀਗਟ ਇਜ਼ਲਾਸ ਵਿੱਚ ਮਹਿੰਦਰ ਪਾਲ ਲੂੰਬਾ ਚੌਥੀ ਵਾਰ ਪ੍ਧਾਨ ਚੁਣੇ ਗਏ

ਮੋਗਾ,19 ਫਰਵਰੀ (ਜਸ਼ਨ) -ਪਿਛਲੇ 17 ਸਾਲ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਸਟੇਟ ਐਵਾਰਡੀ ਸੰਸਥਾ ਜਿਲਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ, ਮੋਗਾ ਦਾ ਸੱਤਵਾਂ ਡੈਲੀਗੇਟ ਇਜ਼ਲਾਸ ਅੱਜ ਨੈਸਲੇ ਰੀਕਰੇਸ਼ਨ ਕਲੱਬ, ਮੋਗਾ ਵਿਖੇ ਹੋਇਆ, ਜਿਸ ਵਿੱਚ ਜਿਲੇ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਬਲਾਕਾਂ ਦੇ ਚੁਣੇ ਹੋਏ ਡੈਲੀਗੇਟਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਜਲਾਸ ਦੀ ਸ਼ੁਰੂਆਤ ਸ਼੍ੀ ਗੋਕਲ ਚੰਦ ਬੁੱਘੀਪੁਰਾ  ਦੇ ਪ੍ਧਾਨਗੀ ਭਾਸ਼ਣ ਨਾਲ ਹੋਈ, ਜਿਸ ਵਿੱਚ ਉਹਨਾਂ ਪਿਛਲੇ ਦੋ ਸਾਲ ਵਿੱਚ ਸੰਸਥਾ ਵੱਲੋਂ ਕੀਤੇ ਗਏ ਸਮਾਜ ਸੇਵੀ ਕੰਮਾਂ ਦੀ ਰਿਪੋਰਟ ਪੇਸ਼ ਕੀਤੀ । ਇਸ ਰਿਪੋਰਟ ਤੇ ਬਹਿਸ ਕਰਦਿਆਂ ਐਨ.ਜੀ.ਓ. ਮੈਂਬਰਾਂ ਨੇ ਸੰਸਥਾ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਕੰਮਾਂ ਤੇ ਤਸੱਲੀ ਦਾ ਪ੍ਗਟਾਵਾ ਕਰਦਿਆਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਧ ਕੰਮ ਕਰਨ ਤੇ ਜੋਰ ਦਿੱਤਾ । ਇਸ ਉਪਰੰਤ ਸ਼੍ੀ ਗੋਕਲ ਚੰਦ  ਨੇ ਪਿਛਲੀ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕਰਕੇ ਨਵੀਂ ਚੋਣ ਕਰਵਾਉਣ ਦੇ ਅਧਿਕਾਰ ਨਿਗਰਾਨ ਕਮੇਟੀ ਨੂੰ ਦਿੱਤੇ । ਇਸ ਉਪਰੰਤ ਸ਼੍ੀ ਐਸ.ਕੇ. ਬਾਂਸਲ  ਦੀ ਅਗਵਾਈ ਵਿੱਚ ਗੁਰਸੇਵਕ ਸਿੰਘ ਸੰਨਿਆਸੀ, ਗੁਰਨਾਮ ਸਿੰਘ ਲਵਲੀ ਅਤੇ ਨੀਰਜ ਬਠਲਾ ਜੀ ਦੀ ਦੇਖਰੇਖ ਹੇਠ ਚੋਣ ਸਰਬਸੰਮਤੀ ਨਾਲ ਸੰਪੰਨ ਹੋਈ । ਨਵੀਂ ਚੋਣ ਵਿੱਚ ਹਾਜਰ ਐਨ.ਜੀ.ਓ. ਮੈਂਬਰਾਂ ਨੇ ਸਰਬਸੰਮਤੀ ਨਾਲ ਮਹਿੰਦਰ ਪਾਲ ਲੂੰਬਾ ਨੂੰ ਚੋਥੀ ਵਾਰ ਪ੍ਧਾਨ ਚੁਣ ਲਿਆ । ਇਸ ਤੋਂ ਇਲਾਵਾ ਗੋਕਲ ਚੰਦ ਬੁੱਘੀਪੁਰਾ ਨੂੰ ਸਰਪ੍ਸਤ, ਗੁਰਬਚਨ ਸਿੰਘ ਗਗੜਾ ਨੂੰ ਚੇਅਰਮੈਨ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੂੰ ਮੁੱਖ ਸਲਾਹਕਾਰ, ਵਰਿੰਦਰ ਸਿੰਘ ਭੇਖਾ, ਰਣਜੀਤ ਸਿੰਘ ਮਾੜੀ ਮੁਸਤਫਾ, ਜਸਵੀਰ ਸਿੰਘ ਜੱਸੀ ਦੀਨਾ ਸਾਹਿਬ, ਡਾ. ਬਲਦੇਵ ਸਿੰਘ ਧੂੜਕੋਟ ਅਤੇ ਕੁਲਦੀਪ ਸਿੰਘ ਸੰਗਲਾ ਨੂੰ ਮੀਤ ਪ੍ਧਾਨ, ਹਰਭਿਦਰ ਸਿੰਘ ਜਾਨੀਆਂ ਨੂੰ ਸੀਨੀਅਰ ਮੀਤ ਪ੍ਧਾਨ, ਵੱਸਣ ਸਿੰਘ ਜੈਮਲਵਾਲਾ ਨੂੰ ਜਨਰਲ ਸਕੱਤਰ, ਜਗਤਾਰ ਸਿੰਘ ਜਾਨੀਆਂ ਨੂੰ ਕੈਸ਼ੀਅਰ, ਰਣਜੀਤ ਸਿੰਘ ਪੱਤੋ ਅਤੇ ਨਿਰਮਲ ਸਿੰਘ ਸੋਸਣ ਨੂੰ ਜੱਥੇਬੰਦਕ ਸਕੱਤਰ, ਲਖਵਿੰਦਰ ਸਿੰਘ ਘੋਲੀਆ ਅਤੇ ਇਕਬਾਲ ਸਿੰਘ ਖੋਸਾ ਨੂੰ ਸ਼ੋਸ਼ਲ ਮੀਡੀਆ ਇੰਚਾਰਜ, ਜਗਰੂਪ ਸਿੰਘ ਸਰੋਆ ਅਤੇ ਪ੍ਗਟ ਸਿੰਘ ਮਾਣੂਕੇ ਪ੍ੈਸ ਸਕੱਤਰ, ਰਣਜੀਤ ਸਿੰਘ ਟੱਕਰ ਨੂੰ ਆਡੀਟਰ ਅਤੇ ਸਰਬਜੀਤ ਥਰਾਜ ਨੂੰ ਸਹਾਇਕ ਆਡੀਟਰ, ਸੁਖਦੇਵ ਸਿੰਘ ਬਰਾੜ ਨੂੰ ਦਫਤਰ ਇੰਚਾਰਜ, ਹਰਜਿੰਦਰ ਸਿੰਘ ਚੁਗਾਵਾਂ ਨੂੰ ਕਿੱਤਾਮੁਖੀ ਸਿਖਲਾਈ ਇੰਚਾਰਜ, ਦਵਿੰਦਰਜੀਤ ਸਿੰਘ ਗਿੱਲ ਅਤੇ ਕੇਵਲ ਕਿ੍ਸ਼ਨ ਨੂੰ ਬਲੱਡ ਪ੍ੋਜੈਕਟ ਇੰਚਾਰਜ ਚੁਣਿਆ ਗਿਆ । ਇਸ ਤੋਂ ਇਲਾਵਾ ਗੁਰਪ੍ੀਤ ਤਖਤੂਪੁਰਾ, ਡਾ. ਗੁਰਦੀਪ ਸਿੰਘ ਜੀਤਾ ਸਿੰਘ ਵਾਲਾ, ਗੁਰਚਰਨ ਸਿੰਘ ਕਾਕਾ ਮੁੰਨਣ, ਰਾਮ ਸਿੰਘ ਭੇਖਾ, ਹਰਜਿੰਦਰ ਸਿੰਘ ਘੋਲੀਆ, ਸੋਹਨ ਲਾਲ ਝੰਡੇਆਣਾ, ਗੁਰਪਾਲ ਸਿੰਘ ਲੋਪੋ ਅਤੇ ਪਰਮਦੀਪ ਸਿੰਘ ਮੋਗਾ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ । ਨਿਗਰਾਨ ਕਮੇਟੀ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਪੂਰੀ ਨਿਸ਼ਠਾ ਅਤੇ ਤਨਦੇਹੀ ਨਾਲ ਸੇਵਾ ਵਿੱਚ ਜੁਟ ਜਾਣ ਦੀ ਅਪੀਲ ਕੀਤੀ। ਇਸ ਮੌਕੇ ਨਵੀਂ ਚੁਣੀ ਗਈ ਜਿਲਾ ਟੀਮ ਨੇ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸਮਾਜ ਸੇਵਾ ਕਰਨ ਦਾ ਪ੍ਣ ਲਿਆ । ਇਸ ਮੌਕੇ ਸ਼੍ੀ ਲੂੰਬਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਐਨ.ਜੀ.ਓ. ਵੱਲੋਂ ਅਗਲੇ ਦੋ ਸਾਲਾਂ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਦਾ ਉਦੇਸ਼ ਨਿਸਚਿਤ ਕੀਤਾ ਹੈ ਅਤੇ ਬਾਕੀ ਗਿਆਰਾਂ ਪ੍ੋਜੈਕਟ ਉਸੇ ਤਰਾਂ ਚਲਦੇ ਰਹਿਣਗੇ । ਇਸ ਮੌਕੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਸ਼੍ੀ ਐਸ.ਕੇ. ਬਾਂਸਲ, ਗੁਰਸੇਵਕ ਸੰਨਿਆਸੀ, ਨੀਰਜ ਬਠਲਾ ਅਤੇ ਮਹਿੰਦਰ ਪਾਲ ਲੁੰਬਾ ਵੱਲੋਂ ਐਨ.ਜੀ.ਓ. ਵੱਲੋਂ ਛਪਵਾਈ ਗਈ ਡਾਇਰੀ ਕਮ ਡਾਇਰੈਕਟਰੀ ਵੀ ਜਾਰੀ ਕੀਤੀ ਗਈ, ਜਿਸ ਵਿੱਚ ਜਿਲੇ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰੀ ਦਫਤਰਾਂ ਅਤੇ ਅਧਿਕਾਰੀਆਂ ਦੇ ਟੈਲੀਫੋਨ ਨੰਬਰ ਦਿੱਤੇ ਗਏ ਹਨ ਤਾਂ ਜੋ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਵਾਸਤੇ ਐਨ.ਜੀ.ਓ. ਅਤੇ ਜੀ.ਓ. ਵਿੱਚ ਤਾਲਮੇਲ ਪੈਦਾ ਕੀਤਾ ਜਾ ਸਕੇ । ਇਸ ਮੌਕੇ ਵੱਡੀ ਗਿਣਤੀ ਵਿੱਚ ਬਲਾਕਾਂ ਦੇ ਡੈਲੀਗੇਟ ਅਤੇ ਕਲੱਬਾਂ ਦੇ ਨੁਮਾਇੰਦੇ ਹਾਜਰ ਸਨ । 
 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ