ਪਿੰਡ ਕਪੂਰੇ ਦੇ ਸਲਾਨਾ ਕਬੱਡੀ ਟੂਰਨਾਮੈਂਟ ਲਈ ਨਵੀਂ ਮੇਲਾ ਕਮੇਟੀ ਦਾ ਕੀਤਾ ਜਾਵੇਗਾ ਜਲਦ ਐਲਾਨ

ਮੋਗਾ,19 ਫਰਵਰੀ (ਸਰਬਜੀਤ ਰੌਲੀ)-ਇੱਥੋਂ ਨਜਦੀਕ ਪਿੰਡ ਕਪੂਰੇ ਵਿਖੇ ਕਰਵਾਏ ਜਾਣ ਵਾਲੇ ਕੱਬਡੀ ਕੱਪ ਸਬੰਧੀ ਅੱਜ ਅਹਿਮ ਬੈਠਕ ਸੀਨੀਅਰ ਕਾਂਗਰਸੀ ਆਗੂ ਮੈਡਮ ਪਰਮਜੀਤ ਕੌਰ ਦੀ ਅਗਵਾਈ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਪਿੰਡ ਵਾਸੀਆਂ  ਦੀ ਹਾਜ਼ਰੀ ਵਿੱਚ ਕੀਤੀ ਗਈ । ਜਿਸ ਨਵੀਂ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਦਾ ਐਲਾਨ ਇੱਕ ਦੋ ਦਿਨਾ ਵਿੱਚ ਕੀਤਾ ਜਾਵੇਗਾ। ਇਸ ਮੌਕੇ ਸੈਕੜੇ ਦੀ ਤਦਾਦ ਵਿੱਚ ਪੁੱਜੇ ਲੋਕਾਂ ਨੇ ਵੱਖ ਵੱਖ ਪਹਿਲੂਆਂ ‘ਤੇ ਵਿਚਾਰ ਕਰਕੇ ਟੂਰਨਾਮੈਂਟ ਪ੍ਰਬੰਧਾ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਪਰਮਜੀਤ ਕੌਰ ਕਪੂਰੇ,ਇਕਬਾਲ ਸਿੰਘ ਮਾਂਗਟ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ,ਸੁਰਜੀਤ ਸਿੰਘ ਫੌਜੀ,ਹਰਦੇਵ ਸਿੰਘ,ਗੁਰਮੁੱਖ ਸਿੰਘ, ਬਲਦੇਵ ਸਿੰਘ,ਵਿਜੈ ਕੁਮਾਰ, ਬਲਜਿੰਦਰ ਸਿੰਘ,ਦਿਲਬਾਗ ਸਿੰਘ, ਗੁਰਵਿੰਦਰ ਸਿੰਘ,ਜਿੰਦਰ ਸਿੰਘ, ਗਿਆਨ ਸਿੰਘ,ਬਿੱਕਰ ਸਿੰਘ, ਮਦਨ ਲਾਲ,ਭੋਲਾ ਸਿੰਘ, ਜੰਗੀਰ ਸਿੰਘ,ਸੁਰਜੀਤ ਸਿੰਘ, ਪਵਨ ਬਾਵਾ,ਗੇਜੀ ਸਿੰਘ,ਜਸਪਾਲ ਕੌਰ, ਆਤਮਾ ਸਿੰਘ, ਦਰਸਨ ਸਿੰਘ, ਸੁਖਦੇਵ ਸਿੰਘ, ਗੁੱਗਾ ਸਿੰਘ,ਗੁਰਦਿਆਲ ਸਿੰਘ,ਵਿਸਕੀ ਸਿੰਘ,ਮੀਤਾ ਜੌਹਲ,ਚਮਕੌਰ ਸਿੰਘ,ਜਰਨੈਲ ਸਿੰਘ,ਸਤਨਾਮ ਸਿੰਘ,ਪੰਮਾ ਸਿੰਘ ਆਦਿ ਨੇ ਦੱਸਿਆ ਕਿ ਟੂਰਨਾਮਂੈਟ ਕਰਵਾਉਣ ਲਈ ਅੱਜ ਪਿੰਡ ਵਿੱਚੋਂ ਉਗਰਾਈ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਾਰ ਟੂਰਨਾਮੈਂਟ ‘ਚ ਪੰਜਾਬ ਦੀਆਂ ਨਾਮਵਰ ਕਬੱਡੀ ਟੀਮਾਂ ਪਹੁੰਚ ਰਹੀਆਂ ਹਨ। ਇਸ ਵਾਰ ਕਰਵਾਏ ਜਾਣ ਵਾਲੇ ਕਬੱਡੀ ਮੈਚਾਂ ਦੀ ਤਾਰੀਖ ਦਾ ਜਲਦ ਐਲਾਨ ਕੀਤਾ ਜਾਵੇਗਾ।