ਪੰਜਾਬ ਸਰਕਾਰ ਦੀਆਂ ਸਰਕਾਰੀ ਟਰਾਂਸਪੋਰਟ ਮਾਰੂ ਨੀਤੀਆਂ ਦੇ ਖਿਲਾਫ਼ ਰੋਡਵੇਜ਼ ਕਾਮਾ ਹੜਤਾਲ ਕਰੇਗਾ-ਕਾਮਰੇਡ ਜਗਦੀਸ਼ ਸਿੰਘ ਚਾਹਲ

ਮੋਗਾ,19 ਫਰਵਰੀ (ਜਸ਼ਨ)-ਐਕਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਨੇ ਮੋਗਾ ਦੇ ਬੱਸ ਸਟੈਂਡ ਉੱਪਰ ਭਰਵੀਂ ਗੇਟ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ ਨੇ ਦੱਸਿਆ ਕਿ 16-2-18 ਨੂੰ ਐਕਸ਼ਨ ਕਮੇਟੀ ਦੀ ਮੀਟਿੰਗ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਦੀਆਂ ਸਰਕਾਰੀ ਟ੍ਰਾਂਸਪੋਰਟ ਮਾਰੂ ਨੀਤੀਆਂ ਦੇ ਖਿਲਾਫ਼ ਰੋਡਵੇਜ਼ ਕਾਮਾ ਹੜਤਾਲ ਕਰੇਗਾ। ਐਕਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਨੇ ਮੋਗਾ ਦੇ ਬੱਸ ਸਟੈਂਡ ਉੱਪਰ ਭਰਵੀਂ ਗੇਟ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ ਨੇ ਦੱਸਿਆ ਕਿ 16-2-18 ਨੂੰ ਐਕਸ਼ਨ ਕਮੇਟੀ ਦੀ ਮੀਟਿੰਗ ਪ੍ਰਮੁੱਖ ਸਕੱਤਰ ਟਰਾਂਸਪੋਰਟ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਬੇਸਿੱਟਾ ਰਹੀ। ਪਹਿਲਾ ਹੋਏ ਫੈਸਲੇ ਮੁਤਾਬਕ ਠੇਕੇ ਵਾਲੇ ਅਤੇ ਆਊਟ ਸੋਰਸ ਮੁਲਾਜ਼ਮਾਂ ਦੀ ਤਨਖਾਹ ਯੂ.ਟੀ. ਪੈਟਰਨ ਉੱਪਰ ਲਾਗੂ ਕਰਨ ਅਤੇ ਕਰਜ਼ਾ ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ਼ ਵਿੱਚ ਸ਼ਾਮਲ ਕਰਨ ਬਾਰੇ ਵੀ ਪ੍ਰਮੁੱਖ ਸਕੱਤਰ ਵੱਲੋਂ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ। ਪੰਜਾਬ ਰੋਡਵੇਜ਼ ਵਿੱਚ ਨਵੀਆਂ ਬੱਸਾਂ ਪਾਉਣ ਤੋਂ ਕੋਰਾ ਜਵਾਬ, ਨਵੀਂ ਟ੍ਰਾਂਸਪੋਰਟ ਪਾਲਿਸੀ ਲਾਗੂ ਕਰਨ, ਟਾਈਮ ਟੇਬਲਾਂ ਵਿੱਚ ਇਕਸਾਰਤਾ ਅਤੇ ਸ਼ਿਫ਼ਟਾਂ ਬਣਾਉਣ ਬਾਰੇ ਵੀ ਟਾਲ ਮਟੋਲ ਕੀਤਾ ਜਾ ਰਿਹਾ ਹੈ। ਭਿ੍ਰਸ਼ਟਾਚਾਰ ਖਤਮ ਕਰਨ ਬਾਰੇ ਵੀ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ, ਸਗੋਂ ਭਿ੍ਰਸ਼ਟਾਚਾਰ ਵਿੱਚ ਵਾਧਾ ਹੋਇਆ ਹੈ। ਜਿਸਦੀ ਉਦਾਹਰਣ ਕਿ ਪ੍ਰਮੁੱਖ ਸਕੱਤਰ ਦੇ ਦਫ਼ਤਰ ਦਾ ਮੁਲਾਜ਼ਮ ਇੱਕ ਲੱਖ ਰੁਪਏ ਵਿੱਚ ਪਿਛਲੇ ਦਿਨੀਂ ਫੜਿਆ ਗਿਆ ਹੈ। ਪ੍ਰਮੁੱਖ ਸਕੱਤਰ ਦਾ ਇਹ ਕਹਿਣਾ ਕਿ “ਜੇਕਰ ਪਨਬੱਸ ਪੀ.ਆਰ.ਟੀ.ਸੀ. ਵਿੱਚ ਸ਼ਾਮਲ ਹੋ ਜਾਵੇਗੀ ਤਾਂ ਤੁਹਾਨੂੰ ਕੀ ਫਰਕ ਪੈਣ ਵਾਲਾ ਹੈ” ਵੀ ਅੱਗ ਉੱਪਰ ਘਿਉ ਪਾਉਣ ਦੇ ਬਰਾਬਰ ਹੈ। ਪਨਬੱਸ ਵਿੱਚ ਬੱਸਾਂ ਪਾਉਣ ਲਈ ਕਰਜ਼ਾ ਮਨਜੂਰ ਹੋ ਜਾਣ ਉਪਰੰਤ ਵੀ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਇਸ ਕਰਕੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਸਮੁੱਚਾ ਕਾਮਾ ਆਪਣੇ ਭਵਿੱਖ ਲਈ ਚਿੰਤਤ ਹੈ। ਪ੍ਰਮੁੱਖ ਸਕੱਤਰ ਦੀ ਮੀਟਿੰਗ ਬੇਸਿੱਟਾ ਰਹਿਣ ਉਪਰੰਤ ਐਕਸ਼ਨ ਕਮੇਟੀ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ 21-2-18 ਨੂੰ ਇੱਕ ਦਿਨ ਦੀ ਸੰਕੇਤਕ ਹੜਤਾਲ ਕੀਤੀ ਜਾਵੇਗੀ ਅਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੀਆਂ ਪਬਲਿਕ ਅਦਾਰਿਆਂ ਨੂੰ ਖਤਮ ਕਰਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ਼ ਦੁਪਹਿਰ 12 ਵਜੇ ਤੋਂ 14 ਵਜੇ ਤੱਕ ਬੱਸ ਸਟੈਂਡ ਬੰਦ ਕਰਕੇ ਰੋਹ ਭਰਪੂਰ ਰੈਲੀਆਂ ਕੀਤੀਆਂ ਜਾਣ। ਅੱਜ ਦੀ ਇਸ ਰੈਲੀ ਵਿੱਚ ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਅਮੈਂਡਮਿੰਟ ਬਿੱਲ 2017 ਲੋਕ ਸਭਾ ਵਿੱਚੋਂ ਪਾਸ ਕਰਾਉਣ ਉਪਰੰਤ ਰਾਜ ਸਭਾ ਵਿੱਚੋਂ ਵੀ ਜਲਦੀ ਪਾਸ ਕਰਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਨਿਖੇਧੀ ਵੀ ਕੀਤੀ ਗਈ। ਇਸ ਬਿੱਲ ਦੇ ਪਾਸ ਹੋਣ ਨਾਲ ਟ੍ਰਾਂਸਪੋਰਟ ਦੇ ਧਮਦੇ ਵਿੱਚ ਲੱਗੇ ਕਿਰਤੀ ਅਤੇ ਸਬੰਧਤ ਕਾਰੋਬਾਰੀ ਵੀ ਬੇਰੋਜ਼ਗਾਰ ਹੋ ਜਾਣਗੇ। ਅੱਜ ਦੀ ਗੇਟ ਰੈਲੀ ਵਿੱਚ ਬਲਜਿੰਦਰ ਸਿੰਘ ਪਨਬੱਸ, ਪੋਹਲਾ ਸਿੰਘ ਬਰਾੜ, ਗੁਰਜੰਟ ਸਿੰਘ ਕੋਕਰੀ  ਸੂਬਾਈ ਆਗੁਆਂ ਸਮੇਤ ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ ਬਰਾੜ, ਇੰਦਰਜੀਤ ਭਿੰਡਰ, ਖੁਸ਼ਪਾਲ ਸਿੰਘ, ਗੁਰਦੇਵ ਸਿੰਘ, ਪਰਦੀਪ ਸਿੰਘ, ਦੁਪਿੰਦਰ ਸਿੰਘ ਕਰਮਚਾਰੀ ਦਲ, ਸੁਖਵਿੰਦਰ ਸਿੰਘ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਪਨਬੱਸ ਵਰਕਰਜ਼ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।