ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਬੀ ਡੀ ਪੀ ਓ ਦਫ਼ਤਰ ਮੂਹਰੇ ਮੰਗਾਂ ਲਈ ਧਰਨਾ

ਨਿਹਾਲਸਿੰਘ ਵਾਲਾ,19 ਫਰਵਰੀ (ਰਾਜਵਿੰਦਰ ਰੌਂਤਾ)- ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਿਹਾਲ ਸਿੰਘ ਵਾਲਾ ਸਥਿਤ ਬੀ ਡੀ ਪੀ ਓ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ। ਮੁਜਾਹਰੇ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਜਗਰਾਜ ਟੱਲੇਵਾਲ,ਸੂਬਾ ਕਮੇਟੀ ਮੈਂਬਰ ਸੂਬਾ ਸਿੰਘ ਨੱਥੂਵਾਲਾ ਗਰਬੀ, ਮਜ਼ਦੂਰ ਮੁਕਤੀ ਮੋਰਚਾ ਦੇ ਮਹਿਲਾ ਆਗੂ ਨਰਿੰਦਰ ਕੌਰ ਬੁਰਜ਼ ਹਮੀਰਾ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ  ਜੀਵਨ ਸਿੰਘ ਬਿਲਾਸਪੁਰ, ਮੈਡੀਕਲ ਪ੍ਰੈਕਟੀਸ਼ਨਰ ਆਗੂ ਡਾ.ਗੁਰਮੇਲ ਸਿੰਘ ਮਾਛੀਕੇ, ਮਜਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਹਰਮਨਦੀਪ ਹਿੰਮਤਪੁਰਾ ਆਦਿ ਆਗੂਆਂ ਨੇ ਮਨਰੇਗਾ ਕਾਮਿਆਂ ਦਾ ਰਹਿੰਦਾ ਬਕਾਇਆ, 500 ਰੁਪਏ ਦਿਹਾੜੀ ਤੇ ਸਾਲ ਭਰ ਕੰਮ ਦੇਣ, ਲੋੜਵੰਦ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ, ਰਾਸ਼ਨ  ਸਮੇਂ ਸਿਰ ਦੇਣ , ਪੰਚਾਇਤੀ ਜ਼ਮੀਨ ’ਚ ਤੀਜੇ ਹਿੱਸੇ ਦੀ ਜਮੀਨ  ਬੇਜਮੀਨੇ ਲੋੜਵੰਦਾਂ ਨੂੰ ਦੇਣ ਦੀ  ਮੰਗ ਕਰਦਿਆਂ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮਜਦੂਰ ਆਗੂਆਂ ਨੇ ਸਥਾਨਕ ਐਸਡੀਐਮ  ਨੂੰ ਮੰਗ ਪੱਤਰ ਵੀ ਦਿੱਤਾ। ਇਸ ਸਮੇਂ  ਪੁਲਿਸ ਵੱਲੋਂ ਸਖਤ ਪ੍ਰਬੰਧ  ਕੀਤੇ ਹੋਏ ਸਨ। ਧਰਨੇ ਵਿਚ ਸਤਨਾਮ ਸਿੰਘ ਤਖਤੂਪੁਰਾ,ਪ੍ਰਕਾਸ਼ ਕੌਰ ਬੁਰਜ ਹਮੀਰਾ,ਬਿੰਦਰ ਮਾਛੀਕੇ,ਮਿੱਠੂ ਸਿੰਘ ਸੈਦੋਕੇ,ਕੇਵਲ ਸਿੰਘ ਅਕਲੀਆ ਆਦਿ ਸਮੇਤ ਵੱਖ ਵੱਖ ਪਿੰਡਾਂ ਦੇ ਮਜ਼ਦੂਰ ਵੀ ਮੌਜੂਦ ਸਨ।