ਖਸਰਾ ਅਤੇ ਰੂਬੇਲਾ ਦਾ ਟੀਕਾ ਬੱਚਿਆਂ ਲਈ ਵਰਦਾਨ: ਸਿਵਲ ਸਰਜਨ ਡਾ: ਮਨਜੀਤ ਸਿੰਘ

ਮੋਗਾ, 19 ਫਰਵਰੀ (ਜਸ਼ਨ)-ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਖਸਰਾ ਅਤੇ ਰੂਬੈਲਾ ਮੁਹਿੰਮ ਤਹਿਤ ਅੱਜ ਰਾਸ਼ਟਰੀ ਬਾਲ ਸੁਰਖੀਆ ਕਾਰਯਕਰਮ ਟੀਮਾਂ ਨੂੰ ਮੋਗਾ ਵਿਖੇ ਵਿਸ਼ੇਸ ਟ੍ਰੇਨਿੰਗ ਦਿਤੀ ਗਈ। ਇਸ ਟੇ੍ਰਨਿੰਗ ਦੌਰਾਨ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਇਸ ਮੁਹਿੰਮ ਦੀ ਅਪ੍ਰੈਲ ਮਹੀਨੇ ‘ਚ ਸ਼ੁਰੂਆਤ ਕੀਤੀ ਜਾਵੇਗੀ । ਇਸ ਸਬੰਧੀ ਪਹਿਲੇ ਦੋ ਹਫਤੇ ਸਕੂਲਾਂ ਵਿੱਚ ਵੈਕਸੀਨੇਸ਼ਨ ਕੀਤੀ ਜਾਵੇਗੀ ਅਗਲੇ ਦੋ ਹਫਤੇ ਆਂਗਨਵਾੜੀ ਸੈਂਟਰਾਂ ਵਿੱਚ ਅਤੇ ਪੰਜਵੇਂ ਹਫਤੇ ਵਿੱਚ 100 ਪ੍ਰਤੀਸ਼ਤ ਗਤੀਵਿਧੀ ਮੁਕੰਮਲ ਕਰਨ ਦਾ ਟੀਚਾ ਹੈ। ਇਸ ਮੁਹਿੰਮ ਦੌਰਾਨ 9 ਮਹੀਨਿਆਂ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਨੂੰ ਖਸਰਾ ਅਤੇ ਰੁਬੇਲਾ ਤੋਂ ਬਚਾਅ ਲਈ ਟੀਕੇ ਲਗਾਏ ਜਾਣਗੇ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਸ ਟੇ੍ਰਨਿੰਗ ਦਾ ਮਕਸਦ ਜ਼ਿਲ੍ਹੇ ਅੰਦਰ ਟੀਮਾਂ ਨੂੰ ਖਸਰਾ ਰੂਬੇਲਾ ਬਾਰੇ ਜਾਗਰੂਕ ਕਰਨਾ ਅਤੇ ਇਸ ਮੁਹਿੰਮ ਨੂੰ ਯੋਜਨਾਬੱਧ ਤਰੀਕੇ ਨਾਲ ਸਫਲ ਕਰਨਾ ਹੈੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਬੱਚਿਆਂ ਲਈ ਵਰਦਾਨ ਹੈ ਅਤੇ ਕੋਈ ਵੀ ਬੱਚਾ ਇਸ ਤੋਂ ਵਾਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਣਥੱਕ ਯਤਨਾ ਨਾਲ ਸਿਹਤ ਵਿਭਾਗ ਵੱਲੋਂ ਭਾਰਤ ‘ਚ ਖਸਰਾ ਅਤੇ ਰੂਬੇਲਾ ਨੂੰ ਖਤਮ ਕਰਨ ਦਾ ਟੀਚਾ ਮਿਥਿਆ ਗਿਆ ਹੈ। ਡਾ: ਮਨਜੀਤ ਸਿੰਘ ਨੇ ਖਸਰੇ ਤੋਂ ਇਲਾਵਾ ਰੁਬੇਲਾ ਰੋਗ ਬਾਰੇ ਵੀ ਚਾਨਣਾ ਪਾੳਂੁਦੇ ਹੋਏ ਦੱਸਿਆ ਕਿ ਇਹ ਰੋਗ ਬੱਚਿਆਂ ਵਿੱਚ ਦਿਲ ਦੇ ਰੋਗ, ਦਿਮਾਗੀ ਰੋਗ, ਜਿਗਰ ਦੇ ਰੋਗ ਅਤੇ ਸੁਣਨ ਸ਼ਕਤੀ ਦੀ ਕਮਜ਼ੋਰੀ ਦਾ ਕਾਰਨ ਦਾ ਬਣਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਕੂਲਾ ਵਿੱਚ ਜਾ ਕੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਸਿਵਲ ਸਰਜਨ ਨੇ ਕਿਹਾ ਕੋਈ ਵੀ ਬੱਚਾ ਇਸ ਵੈਕਸੀਨ ਤੋਂ ਵਾਝਾਂ ਨਹੀਂ ਰਹਿਣ ਦਿਤਾ ਜਾਵੇਗਾ ਜੇਕਰ ਪਹਿਲਾਂ ਵੀ ਕਿਸੇ ਬੱਚੇ ਨੇ ਇਹ ਵੈਕਸੀਨ ਲਈ ਹੋਈ ਹੈ ਉਸ ਨੂੰ ਵੀ ਇਸ ਮੁਹਿੰਮ ਦੌਰਾਨ ਵੈਕਸੀਨੇਟ ਕੀਤਾ ਜਾਵੇਗਾ। ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਹਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਬਾਰੇ ਜ਼ਿਲ੍ਹੇ ਦੇ ਬਲਾਕ ਪੱਧਰ ਤੋਂ ਲੈ ਕੇ ਹਰ ਪਿੰਡ ਪਿੰਡ ਤੱਕ ਇਸ ਬਾਰੇ ਭਰਪੂਰ ਜਾਣਕਾਰੀ ਦੇਣ ਲਈ ਵੀ ਯੋਜਨਾ ਉਲੀਕੀ ਜਾ ਰਹੀ ਹੈ। ਇਸ ਟੇ੍ਰਨਿੰਗ ਦੌਰਾਨ ਸਹਾਇਕ ਸਿਵਲ ਸਰਜਨ ਮੋਗਾ ਡਾ: ਅਰੁਣ ਗੁਪਤਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕਿ੍ਰਸ਼ਨਾ ਸ਼ਰਮਾ ਨੇ ਮੁਹਿੰਮ ਨੂੰ ਸਫਲ ਬਨਾਉਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਮਾਪਿਆਂ ਤੋਂ ਸਹਿਯੋਗ ਦੀ ਅਪੀਲ ਕੀਤੀ।ਇਸ ਮੌਕੇ  ਅੰਮਿ੍ਰਤ ਸ਼ਰਮਾ, ਬਲਜੀਤ ਸਿੰਘ ਤੋਂ ਇਲਾਵਾ ਆਰ ਬੀ ਐਸ ਕੇ ਟੀਮਾਂ ਦਾ ਸਟਾਫ ਵੀ ਹਾਜ਼ਰ ਸੀ।