ਪਰਵਾਸੀ ਲੇਖਕ ਸੁਰਜੀਤ ਸਿੰਘ ਕਾਉਂਕੇ ਸਨਮਾਨਿਤ

ਲੁਧਿਆਣਾ 18 ਫਰਵਰੀ(ਜਸ਼ਨ) :ਅਮਰੀਕਾ ਦੇ ਮੈਰੀਲੈਂਡ ਸੂਬੇ ਚ ਵੱਸਦੇ ਪੰਜਾਬੀ ਕਵੀ ਸੁਰਜੀਤ ਸਿੰਘ ਕਾਉਂਕੇ ਦਾ ਪਰਵਾਸੀ ਸਾਹਿਤ ਅਧਿਐਨ ਕੇਂਦਰ , ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿਖੇ ਸਨਮਾਨ ਕੀਤਾ ਗਿਆ। ਪਰਵਾਸੀ ਸਾਹਿੱਤ ਬਾਰੇ ਪਿਛਲੇ ਮਹੀਨੇ ਪੰਜਾਬ ਭਵਨ ਸੱਰੀ(ਕੈਨੇਡਾ) ਦੇ ਸਹਿਯੋਗ ਨਾਲ ਕਰਵਾਈ ਅੰਤਰ ਰਾਸ਼ਟਰੀ ਗੋਸ਼ਟੀ ਵਿੱਚ ਉਹ ਭਾਗ ਲੈਣ ਲਈ ਪੁੱਜੇ ਸਨ। ਕਾਲਿਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਜਨਰਲ ਸਕੱਤਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ, ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪਰਧਾਨ ਗੁਰਭਜਨ ਸਿੰਘ ਗਿੱਲ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ ਨੇ ਇਹ ਸਨਮਾਨ ਭੇਂਟ ਕੀਤਾ। ਇਸ ਮੌਕੇ ਆਸਟਰੇਲੀਆ ਤੋਂ ਆਏ ਲੇਖਕ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ, ਇੰਗਲੈਂਡ ਤੋਂ ਡਾ: ਤਾਰਾ ਸਿੰਘ ਆਲਮ,ਕੈਨੇਡਾ ਤੋਂ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਮੰਗਾ ਬਾਸੀ, ਪਾਲ ਢਿੱਲੋਂ,ਗੁਰਬਚਨ ਸਿੰਘ ਬਰਾੜ ਕੈਲਗਰੀ,ਸਿਰਸਾ ਹਰਿਆਣਾ ਤੋਂ ਭੁਪਿੰਦਰ ਪੰਨੀਵਾਲੀਆ, ਕਾਲਿਜ ਪਰਬੰਧਕ ਕਮੇਟੀ ਦੇ ਮੈਂਬਰ ਸ: ਭਗਵੰਤ ਸਿੰਘ, ਹਰਦੀਪ ਸਿੰਘ,ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰਪ੍ਰੋ: ਮਨਜੀਤ ਸਿੰਘ ਛਾਬੜਾ ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਯੁਵਕ ਭਲਾਈ ਡਾ: ਨਿਰਮਲ ਜੌੜਾ, ਅਮਨਦੀਪ ਫੱਲੜ,ਪਰਮੁੱਖ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਦੇਵਿੰਦਰ ਸਿੰਘ ਸੇਖਾ,ਵਿਅੰਗਕਾਰ ਤੇ ਨਾਵਲਕਾਰ ਕੇ ਐੱਲ ਗਰਗ,ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤਰਲੋਚਨ ਲੋਚੀ, ਪ੍ਰੋ: ਸ਼ਰਨਜੀਤ ਕੌਰ ਲੋਚੀ, ਡਾ: ਗੁਰਪ੍ਰੀਤ ਸਿੰਘ,ਡਾ: ਫਕੀਰ ਚੰਦ ਸ਼ੁਕਲਾ, ਸਰਬਜੀਤ ਵਿਰਦੀ,ਸਮੇਤ ਕਈ ਸਿਰਕੱਢ ਵਿਅਕਤੀ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ