ਦਰਬਾਰ ਕਲੀਅਰ ਸਰੀਫ ਦੇ ਮੁੱਖ ਸੇਵਾਦਾਰ ਬਾਬਾ ਅਲੀ ਸ਼ਾਹ ਦਾ ਪਿੰਡ ਸਿੰਘਾ ਪਹੁੰਚਣ ਤੇ ਕੀਤਾ ਵਿਸ਼ੇਸ਼ ਸਨਮਾਨ

ਮੋਗਾ18 ਫਰਵਰੀ (ਸਰਬਜੀਤ ਰੌਲੀ)-ਦਰਬਾਰ ਕਲੀਅਰ ਸਰੀਫ ਉੱਤਰਾਖੰਡ ਦੇ ਗੱਦੀ ਨਸ਼ੀਨ ਬਾਬਾ ਅਲੀਸ਼ਾਹ  ਦਾ ਦਰਬਾਰ ਸਾਈਂ ਤੱਕੀਆ ਸਿੰਘਵਾਲਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਪੰਜਾਬ ਦੇ ਵੱਖ ਵੱਖ ਸਥਾਨਾਂ ਦੇ ਦਰਸ਼ਨ ਕਰਨ ਆਏ ਬਾਬਾ ਅਲੀਸ਼ਾਹ ਨੇ ਕਿਹਾ ਕਿ ਸਾਨੂੰ ਸਾਰਿਆਂ ਧਰਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਹਰ ਧਰਮ ਆਪਣਾ ਆਪਣਾ ਸਥਾਨ ਰੱਖਦਾ ਹੈ । ਉਹਨਾਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਤੁਸੀ ਜਿਸ ਧਰਮ ਨੂੰ ਮੰਨਣ ਵਿੱਚ ਵਿਸਵਾਸ ਰੱਖਦੇ ਹੋ ਉਸ ਧਰਮ ਦਾ ਪੂਰਾ ਸਤਿਕਾਰ ਤੇ ੁਸ ਧਰਮ ਦੀ ਬਾਣੀ ਦਾ ਸਿਮਰਨ ਕਰਨਾ ਜਰੂਰੀ ਹੈ। ਇਸ ਮੌਕੇ ਉੱਘੇ ਸਮਾਜ ਸੇਵੀ ਬਾਬਾ ਕੁਲਵਿੰਦਰ ਸਾਬਰੀ ਕਪੂਰੇ, ਇਲਾਕੇ ਦੀ ਮਹਾਨ ਸਖਸ਼ੀਅਤ ਬਾਬਾ ਰਾਜਾ ਚਿਸਤੀ ਕਪੂਰੇ,ਬਾਬਾ ਹਰਦੀਪ ਸਾਬਰੀ, ਬਾਬਾ ਰਾਮ ਸਾਬਰੀ,ਬਾਬਾ ਨਿਰਮਲ ਸਾਬਰੀ ਵਲੋਂ ਬਾਬਾ ਅਲੀਸਾਹ ਜੀ ਨੂੰ ਸਿਰਿਪਾਓੁ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਕੁਲਵਿੰਦਰ ਸਾਬਰੀ ਨੇ ਪਹੁੰਚੇ ਮਹਾਪੁਰਸ਼ਾਂ ਨੂੰ ਜੀ ਆਇਆਂ ਆਖਿਆ।